ਵਿਧਾਇਕਾ ਪ੍ਰੋ. ਰੁਪਿੰਦਰ ਰੂਬੀ ਦੇ ਯਤਨਾਂ ਸਦਕਾ ਜਾਰੀ ਹੋਇਆ ਕਿਸਾਨਾਂ ਲਈ ਮੁਆਵਜ਼ਾ

ਵਿਧਾਇਕਾ ਪ੍ਰੋ. ਰੁਪਿੰਦਰ ਰੂਬੀ ਦੇ ਯਤਨਾਂ ਸਦਕਾ ਜਾਰੀ ਹੋਇਆ ਕਿਸਾਨਾਂ ਲਈ ਮੁਆਵਜ਼ਾ
ਡੀ.ਸੀ. ਬਠਿੰਡਾ ਨੂੰ ਜਲਦ ਮੁਆਵਜ਼ਾ ਰਾਸ਼ੀ ਜਾਰੀ ਕਰਨ ਲਈ ਕਿਹਾ
ਬਠਿੰਡਾ, 23 ਜੁਲਾਈ (ਸਿਵੀਆਂ) ਆਮ ਆਦਮੀ ਪਾਰਟੀ ਪੰਜਾਬ ਦੇ ਉਪ ਪ੍ਰਧਾਨ ਅਤੇ ਵਿਧਾਇਕਾ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ ਵੱਲੋਂ ਪਿਛਲੇ ਸਾਲ ਜੁਲਾਈ 2019 ਵਿੱਚ ਹੋਈ ਜ਼ਿਆਦਾ ਬਾਰਿਸ਼ ਨਾਲ ਬਠਿੰਡਾ ਦਿਹਾਤੀ ਇਲਾਕੇ ਦੇ ਕਈ ਪਿੰਡਾਂ ਦੀਆਂ ਫਸਲਾਂ ਖਰਾਬ ਹੋਣ ਸੰਬੰਧੀ ਕਿਸਾਨਾਂ ਦੀ ਖਰਾਬ ਫਸਲ ਦੇ ਮੁਆਵਜ਼ੇ ਦਾ ਮੁੱਦਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਲ  ਉਠਾਇਆ ਗਿਆ ਸੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਗਈ ਸੀ ਕਿ ਬਠਿੰਡਾ ਦਿਹਾਤੀ ਦੇ ਕਿਸਾਨਾਂ ਦੀ ਖਰਾਬ ਹੋਈ ਫਸਲ ਦੀ ਗਰਦਾਵਰੀ ਕਰਵਾ ਕੇ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ|
ਵਿਧਾਇਕਾ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ ਨੇ ਦੱਸਿਆ ਕਿ ਇਸ ਸੰਬੰਧੀ ਵਲੋਂ ਪੰਜਾਬ ਸਰਕਾਰ ਨੇ ਮੁਆਵਜ਼ੇ ਦੀ ਰਕਮ ਨੂੰ ਡਿਪਟੀ ਕਮਿਸ਼ਨਰ, ਬਠਿੰਡਾ ਨਾਲ ਸੰਬੰਧਿਤ ਡੀ. ਆਰ. ਏ. ਸ਼ਾਖਾ ਨੂੰ ਜਾਰੀ ਕਰ ਦਿੱਤੀ ਗਈ ਹੈ, ਜਿਸ ਲਈ ਸੰਬੰਧਤ ਪਿੰਡਾਂ ਦੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਲਈ ਸੰਬੰਧਤ ਪਟਵਾਰੀਆਂ ਵੱਲੋਂ ਕਿਸਾਨਾਂ ਤੋਂ ਬੈਂਕ ਖਾਤਾ ਨੰਬਰ ਪ੍ਰਾਪਤ ਕੀਤੇ ਜਾ ਰਹੇ ਹਨ ਤਾਂ ਜੋ ਮੁਆਵਜ਼ੇ ਦੀ ਰਕਮ ਨੂੰ ਡੀ. ਆਰ. ਏ. ਸ਼ਾਖਾ ਵੱਲੋਂ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਪਾਇਆ ਜਾ ਸਕੇ| ਵਿਧਾਇਕਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਨੂੰ ਹਿਦਾਇਤ ਕੀਤੀ ਗਈ ਹੈ ਕਿ ਇਹ ਮੁਆਵਜ਼ਾ ਪੀੜਤ ਕਿਸਾਨਾਂ ਨੂੰ ਤੁਰੰਤ ਜ਼ਾਰੀ ਕੀਤਾ ਜਾਵੇ ਤਾਂ ਜੋ ਪੀੜਿਤਾਂ ਨੂੰ ਜਲਦ ਤੋਂ ਜਲਦ ਰਾਹਤ ਮਿਲ ਸਕੇ|

Leave a Reply

Your email address will not be published. Required fields are marked *