ਵਿਧਾਇਕ ਕੰਵਰ ਸੰਧੂ ਦੀ ਟੀਮ ਵੱਲੋਂ ਖਰੜ ਅਨਾਜ ਮੰਡੀ ਦਾ ਦੌਰਾ

ਖਰੜ, 8 ਅਕਤੂਬਰ (ਸ਼ਮਿੰਦਰ ਸਿੰਘ ) ਹਲਕਾ ਖਰੜ ਦੇ ਵਿਧਾਇਕ ਕੰਵਰ ਸੰਧੂ ਦੀ ਟੀਮ ਵੱਲੋਂ ਖਰੜ ਦੀ ਅਨਾਜ ਮੰਡੀ ਦਾ ਦੌਰਾ ਕਰਦਿਆਂ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ| 
ਵਿਧਾਇਕ ਸੰਧੂ ਦੇ ਪ੍ਰੈੱਸ ਸਕੱਤਰ ਸਤਿੰਦਰ ਮਾਹਲ ਭਜੌਲੀ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਫਸਲਾਂ ਪੰਜਾਬ ਸਰਕਾਰ ਦੀ ਆਸ ਤੇ ਹੀ ਮੰਡੀਆਂ ਵਿਚ ਸੁੱਟਣਾ ਚਾਹੁੰਦੇ ਹਨ ਜਦਕਿ ਕੇਂਦਰ ਵਿਚਲੀ ਮੋਦੀ ਸਰਕਾਰ ਕਿਸਾਨਾਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ|  ਇਸ ਮੌਕੇ ਤੇ  ਕਲਦੀਪ ਸਿੰਘ ਸਿੱਧੂ, ਐੱਸ ਐੱਸ ਧਾਲੀਵਾਲ, ਆਰ ਐਸ ਭੰਗੂ, ਦਰਸ਼ਨ ਸਿੰਘ, ਨਵਦੀਪ ਸਿੰਘ, ਬੱਬ,ੂ ਮਨੀਸ਼ ਅਹੂਜਾ, ਜੱਗੀ ਕਾਦੀਮਾਜਰਾ ਹਾਜਰ ਸਨ|

Leave a Reply

Your email address will not be published. Required fields are marked *