ਵਿਧਾਇਕ ਕੰਵਰ ਸੰਧੂ ਨੇ ‘ਪ੍ਰੀਤਿਕਾ ਗਰੁੱਪ’ ਅਤੇ ‘ਰਾਣੀ ਬ੍ਰੈਸਟ ਕੈਂਸਰ ਟਰੱਸਟ’ ਦੇ ਸਹਿਯੋਗ ਨਾਲ ਹਲਕੇ ਵਿੱਚ ਔਰਤਾਂ ਨੂੰ ਸਿਹਤ ਕਿੱਟਾਂ ਵੰਡੀਆਂ

ਖਰੜ, 29 ਜੁਲਾਈ (ਸ਼ਮਿੰਦਰ ਸਿੰਘ) ਖਰੜ ਹਲਕੇ ਦੇ ਵਿਧਾਇਕ ਕੰਵਰ ਸੰਧੂ ਵਲੋਂ ਦੋ ਸੰਸਥਾਵਾਂ (ਪ੍ਰੀਤਿਕਾ ਗਰੁੱਪ ਅਤੇ ਰਾਣੀ ਬ੍ਰੈਸਟ ਕੈਂਸਰ ਟਰੱਸਟ) ਦੇ ਸਹਿਯੋਗ ਨਾਲ  ਔਰਤਾਂ ਲਈ ਇੱਕ ਵਿਲੱਖਣ ਉਪਰਾਲੇ ਦੀ ਸ਼ੁਰੂਆਤ ਕੀਤੀ ਗਈ ਹੈ| ਇਸਦੇ ਤਹਿਤ ਸ੍ਰੀ ਸੰਧੂ ਵਲੋਂ ਪਿੰਡਾਂ ਵਿੱਚ ਜ਼ਰੂਰਤ-ਮੰਦ ਔਰਤਾਂ ਨੂੰ ਉਨ੍ਹਾਂ ਦੀ ਮਾਹਵਾਰੀ ਦੌਰਾਨ ਵਰਤਣ ਲਈ ਸਿਹਤ ਕਿੱਟਾਂ ਵੰਡੀਆਂ ਗਈਆਂ| ਇਸ ਕਿੱਟ ਵਿੱਚ ਇੱਕ ਸੈਨੇਟਰੀ ਪੈਡ ਦਾ ਪੈਕਟ, ਇੱਕ ਸਾਬਣ ਦੀ ਟਿੱਕੀ ਅਤੇ ਦੋ ਪੈਨਟੀਜ਼ ਸ਼ਾਮਿਲ ਹਨ| 
ਇਸਦੀ ਸ਼ੁਰੂਆਤ ਪਿੰਡ ਭਜੌਲੀ ਤੋਂ ਕੀਤੀ ਗਈ ਜਿੱਥੇ 37 ਅਤੇ ਇਸ ਤੋਂ ਬਾਅਦ ਪਿੰਡ ਅਭੇਪੂਰ ਵਿੱਚ 27 ਔਰਤਾਂ ਨੂੰ ਇਹ ਕਿੱਟਾਂ ਦਿੱਤੀਆਂ ਗਈਆਂ| ਇਸ ਦੌਰਾਨ ਪਿੰਡ ਦੇ ਵਸਨੀਕ ਅਵਤਾਰ ਸਿੰਘ ਵਲੋਂ ਇਸ ਕੰਮ ਵਿੱਚ ਉਨ੍ਹਾਂ ਦੀ ਮਦਦ ਕੀਤੀ ਗਈ| ਅੰਤ ਵਿੱਚ ਉਹ ਪਿੰਡ ਤਿਉੜ ਗਏ ਜਿੱਥੇ 44 ਔਰਤਾਂ ਨੂੰ ਇਹ ਕਿੱਟਾਂ ਦਿੱਤੀਆਂ ਗਈਆਂ| 
ਉਹਨਾਂ ਦੱਸਿਆਂ ਕਿ ਇਹ ਮੁਹਿੰਮ ਅਗਲੇ ਦੋ ਮਹੀਨਿਆ ਤੱਕ ਜਾਰੀ        ਰਹੇਗੀ ਅਤੇ ਇਸੇ ਤਰਾਂ  ਕਈ ਹੋਰ ਪਿੰਡਾਂ ਤੱਕ ਵੀ ਪਹੁੰਚ ਕੀਤੀ                   ਜਾਵੇਗੀ| ਇਸ ਉਪਰਾਲੇ ਤਹਿਤ ਹਰ ਮਹੀਨੇ ਕਰੀਬ 1000 ਕਿੱਟਾਂ ਵੰਡੀਆਂ ਜਾਣਗੀਆਂ|  ਇਸ ਮੌਕੇ ਰਾਣੀ ਬ੍ਰੈਸਟ ਕੈਂਸਰ ਟ੍ਰਸਟ ਦੀ ਮੈਨੇਜਿੰਗ ਟਰੱਸਟੀ ਬਿੱਟੂ ਸਫੀਨਾ ਸੰਧੂ ਅਤੇ ਪ੍ਰੀਤਿਕਾ ਗਰੁੱਪ ਦੀ ਮਨਮੀਤ ਕੌਰ ਤੋਂ ਇਲਾਵਾ ਮਦਨ ਸਿੰਘ ਅਤੇ ਹਰਮੇਸ਼ ਕੁਮਾਰ ਹਾਜਿਰ ਸਨ| 

Leave a Reply

Your email address will not be published. Required fields are marked *