ਵਿਧਾਇਕ ਕੰਵਰ ਸੰਧੂ ਨੇ ਮਾਜਰੀ ਬਲਾਕ ਦੇ ਦੋ ਪਿੰਡਾਂ ਵਿੱਚ ਲੋੜਵੰਦ ਔਰਤਾਂ ਨੂੰ ਸਿਹਤ ਕਿਟਾਂ ਵੰਡੀਆਂ

ਖਰੜ, 31 ਜੁਲਾਈ (ਸ਼ਮਿੰਦਰ ਸਿੰਘ ) ਖਰੜ ਹਲਕੇ ਦੇ ਵਿਧਾਇਕ ਕੰਵਰ ਸੰਧੂ ਨੇ ਮਾਜਰੀ ਬਲਾਕ ਦੇ ਦੋ ਪਿੰਡਾਂ ਵਿੱਚ ਲੱਗਭੱਗ 60 ਲੋੜਵੰਦ ਔਰਤਾਂ ਨੂੰ ਸਿਹਤ ਕਿਟਾਂ ਵੰਡੀਆਂ ਗਈਆਂ| ਉਹਨਾਂ ਵਲੋਂ ਇਹ ਉਪਰਾਲਾ ਦੋ ਸੰਸਥਾਵਾਂ ਪ੍ਰੀਤਿਕਾ ਗਰੁੱਪ ਆਫ ਇੰਡਸਟਰੀ ਅਤੇ ਰਾਣੀ ਬ੍ਰੈਸਟ ਕੈਂਸਰ ਟਰਸੱਟ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਦੌਰਾਨ ਕੁੱਲ 1000 ਕਿੱਟਾਂ ਵੰਡਣ ਦਾ ਟੀਚਾ ਮਿਥਿਆ ਗਿਆ ਹੈ| 
ਇਸ ਦੌਰਾਨ ਸ੍ਰ. ਸੰਧੂ ਵਲੋਂ ਬੀਤੇ ਦਿਨ ਪਿੰਡ ਭਜੌਲੀ, ਅਭੇਪੂਰ ਅਤੇ ਤਿਊੜ ਵਿੱਚ ਇਹ ਕਿੱਟਾਂ ਵੰਡੀਆਂ ਗਈਆਂ ਜਿਸ ਵਿੱਚ ਇੱਕ ਸੈਨੇਟਰੀ ਪੈਡ ਦਾ ਪੈਕਟ, ਇੱਕ ਸਾਬਣ ਦੀ ਟਿੱਕੀ ਅਤੇ ਦੋ ਪੈਨਟੀਜ਼ ਸ਼ਾਮਿਲ ਹਨ| ਅੱਜ ਦੀ ਸ਼ੁਰੂਆਤ ਉਨਾਂ ਪਿੰਡ ਨੱਗਲਿਆਂ ਤੋਂ ਕੀਤੀ ਅਤੇ ਅਗਲੇ ਪੜਾਅ ਵਿੱਚ ਉਹਨਾਂ ਨੇ ਪਿੰਡ ਕਾਦੀਮਾਜਰਾ ਵਿੱਚ ਕਿਟਾਂ ਵੰਡੀਆਂ| 
ਸ੍ਰ. ਸਿੱਧੂ ਨੇ ਦੱਸਿਆ ਕਿ ਇਹ ਮੁਹਿੰਮ ਅਗਲੇ ਦੋ ਮਹੀਨੇ ਤਕ ਜਾਰੀ ਰਹੇਗੀ| ਇਸ ਮੌਕੇ ਉਹਨਾਂ ਦੇ ਨਾਲ ਰਾਣੀ ਬ੍ਰੈਸਟ ਕੈਂਸਰ ਟਰਸੱਟ ਦੀ                       ਮੈਨੇਜਿੰਗ ਟਰੱਸਟੀ ਬਿੱਟੂ ਸਫੀਨਾ ਸੰਧੂ, ਨਮਰਤਾ, ਜਗਜੀਤ ਸਿੰਘ ਜੱਗੀ ਹਾਜਿਰ ਸਨ|

Leave a Reply

Your email address will not be published. Required fields are marked *