ਵਿਧਾਇਕ ਕੰਵਰ ਸੰਧੂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਖਰੜ, 14 ਸਤੰਬਰ (ਸ਼ਮਿੰਦਰ ਸਿੰਘ) ਹਲਕਾ ਖਰੜ ਦੇ ਵਿਧਾਇਕ ਕੰਵਰ ਸੰਧੂ ਵਲੋਂ ਆਪਣੇ ਦਫਤਰ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ| 
ਸ੍ਰ. ਸੰਧੂ ਨੇ ਦੱਸਿਆ ਕਿ ਉਨ੍ਹਾਂ ਦੇ ਯਤਨਾਂ ਸਦਕਾ ਝੁੱਗੀਆਂ ਰੋਡ ਤੇ ਪ੍ਰੀਮਿਕਸ ਪੈ ਰਿਹਾ ਹੈ ਅਤੇ ਹਰਲਾਲਪੁਰ ਤੋਂ ਜੰਡਪੁਰ ਸੜਕ ਤੇ ਇੰਟਰ ਲਾਕ ਟਾਈਲ ਲਗਾਈਆਂ ਗਈਆਂ ਹਨ| ਸ਼ਿਵਾਲਿਕ ਸਿਟੀ         ਗੇਟ 1 ਕੋਲ ਇੰਟਰ ਲਾਕ ਟਾਈਲ ਲਗਾਉਣ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਗੇਟ 2 ਤੇ ਕੰਮ ਚੱਲ ਰਿਹਾ ਹੈ| ਉਹਨਾਂ ਕਿਹਾ ਕਿ ਸ਼ਹਿਰ ਦੇ ਹੋਰ ਵਿਕਾਸ ਕਾਰਜ ਵੀ ਜਲਦੀ ਤੋਂ ਜਲਦੀ ਕਰਵਾਏ ਜਾਣਗੇ|
ਇਸ ਮੌਕੇ ਪ੍ਰੈਸ ਸਕੱਤਰ ਸਤਿੰਦਰ ਮਾਹਲ ਭਜੌਲੀ, ਕੁਲਦੀਪ ਸਿੰਘ ਜੱਗੀ ਕਾਦੀਮਾਜਰਾ, ਐਸ.ਐਸ. ਧਾਲੀਵਾਲ, ਆਰ.ਐਸ. ਭੰਗੂ ਅਤੇ ਦਰਸ਼ਨ ਸਿੰਘ ਹਾਜ਼ਿਰ ਸਨ|

Leave a Reply

Your email address will not be published. Required fields are marked *