ਵਿਧਾਇਕ ਕੰਵਰ ਸੰਧੂ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਖਰੜ 24 ਅਗਸਤ (ਸ.ਬ.) ਖਰੜ ਦੇ ਵਿਧਾਇਕ ਸ੍ਰ. ਕੰਵਰ ਸੰਧੂ ਨੇ ਆਪਣੇ ਖਰੜ ਸਥਿਤ ਦਫਤਰ ਵਿੱਚ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ|
ਇਸ ਦੌਰਾਨ ਪਿੰਡ ਭਜੌਲੀ ਦੇ ਵਸੀਨਕਾਂ ਨੇ ਟੋਭੇ ਦੀ ਗਿਰੀ ਹੋਈ ਚਾਰਦਿਵਾਰੀ ਤੇ ਕੱਚੇ ਰਸਤੇ ਵਿੱਚ ਲੱਗੇ ਮਿੱਟੀ ਦੇ ਢੇਰ ਪੱਧਰੇ ਕਰਨ ਦੀ ਮੰਗ ਕੀਤੀ| 
ਵਾਰਡ ਨੰਬਰ 27  ਬਡਾਲੀ ਤੋਂ ਆਏ ਹੋਏ ਵਸਨੀਕਾਂ ਨੇ ਬਡਾਲਾ ਰੋਡ ਤੇ ਪ੍ਰੀਮਿਕਸ ਪਾਉਣ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ| ਛੱਜੂਮਾਜਰਾ ਦੇ ਵਸਨੀਕਾਂ ਨੇ ਪਿਗਰੀ ਫਾਰਮ ਸ਼ਿਫਟ ਕਰਨ ਦੀ ਮੰਗ ਕੀਤੀ ਜਦੋਂਕਿ ਅੱਲਾਪੁਰ ਦੇ ਵਸਨੀਕਾਂ ਵਲੋਂ ਨਵੀਂ ਸੜਕ ਦੀ ਉਸਾਰੀ ਦੀ ਮੰਗ ਕੀਤੀ ਗਈ| 
ਵਿਧਾਇਕ ਕੰਵਰ ਸੰਧੂ ਨੇ ਸਬੰਧਿਤ ਅਧਿਕਾਰੀਆ ਨਾਲ ਗੱਲ ਕਰਕੇ ਮਸਲੇ ਜਲਦੀ ਤੋਂ ਜਲਦੀ ਹੱਲ ਕਰਨ ਲਈ ਕਿਹਾ| ਇਸ ਮੌਕੇ ਪ੍ਰੈਸ ਸਕੱਤਰ ਸਤਿੰਦਰ ਮਾਹਲ ਭਜੌਲੀ, ਦਫਤਰ ਇੰਚਾਰਜ ਕਲਦੀਪ ਸਿੰਘ ਸਿੱਧੂ, ਆਰ ਐਸ ਭੰਗੂ, ਐਸ ਐਸ ਧਾਲੀਵਾਲ, ਦਰਸ਼ਨ ਸਿੰਘ, ਜਤਿੰਦਰ ਰਾਣਾ ਹਾਜ਼ਰ ਸਨ|

Leave a Reply

Your email address will not be published. Required fields are marked *