ਵਿਧਾਇਕ ਕੰਵਰ ਸੰਧੂ ਨੇ ਹਲਕੇ ਦੇ ਨੌਜਵਾਨਾਂ ਨੂੰ ਸਪੋਰਟਸ ਕਿੱਟਾਂ ਵੰਡੀਆਂ

ਖਰੜ 5 ਅਗਸਤ (ਸ.ਬ.) ਖਰੜ ਵਿਧਾਇਕ ਕੰਵਰ ਸੰਧੂ ਵੱਲੋਂ ਅੱਜ ਪਿੰਡ ਸਾਹਪੁਰ ਅਤੇ ਹਰਲਾਲਪੁਰ ਦੇ ਨੌਜਵਾਨਾਂ ਨੂੰ ਸਪੋਰਟਸ ਕਿੱਟਾਂ ਵੰਡੀਆਂ ਗਈਆਂ| ਇਸ ਮੌਕੇ ਉਹਨਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਆ|
ਇਸ ਮੌਕੇ ਵਿਧਾਇਕ ਕੰਵਰ ਸੰਧੂ ਵੱਲੋਂ ਜੰਡਪਰ ਤੋਂ ਹਲਾਲਪੁਰ ਸੜਕ ਤੇ ਚੱਲ ਰਹੇ ਇੰਟਰਲੋਕ ਟਾਇਲਾਂ ਲੱਗਣ ਦੇ ਕੰਮ ਦਾ ਨਿਰੀਖਣ ਕੀਤਾ ਗਿਆ ਅਤੇ ਐਮ ਸੀ ਅਧਿਕਾਰੀਆ ਨੂੰ ਕੰਮ ਵਿੱਚ ਤੇਜੀ ਲਿਆਉਣ ਲਈ ਕਿਹਾ ਗਿਆ| ਉਹਨਾਂ ਖਰੜ ਤੋਂ ਝੂੰਗੀਆ ਤੋਂ ਹਲਾਲਪੁਰ ਸੜਕ ਦੀ ਜਲਦ ਤੋਂ ਜਲਦ ਮੁਰੰਮਤ ਕਰਨ ਲਈ ਵੀ ਕਿਹਾ|
ਇਸ ਮੌਕੇ ਪ੍ਰੈਸ ਸਕੱਤਰ ਸਤਿੰਦਰ ਮਾਹਲ ਭਜੌਲੀ, ਦਫਤਰ ਇੰਨਚਾਰਜ ਕਲਦੀਪ ਸਿੰਘ ਸਿੱਧੂ, ਆਰ ਐਸ ਭੰਗੂ, ਐਸ ਐਸ ਧਾਲੀਵਾਲ, ਦਰਸ਼ਨ ਸਿੰਘ, ਜਤਿੰਦਰ ਰਾਣਾ, ਨਵਦੀਪ ਬੱਬੂ, ਹਰਪਰੀਤ ਸਿੰਘ, ਗਗਨਪਰੀਤ ਸਿੰਘ, ਸਰਬਜੀਤ ਸਿੰਘ, ਗੁਰਿੰਦਰ ਸਿੰਘ ਅਤੇ ਸੁਰਜੀਤ ਸਿੰਘ ਹਾਜ਼ਰ ਸਨ|

Leave a Reply

Your email address will not be published. Required fields are marked *