ਵਿਧਾਇਕ ਕੰਵਰ ਸੰਧੂ ਵਲੋਂ ਸਨੀ ਇੰਨਕਲੇਵ ਦਾ ਦੌਰਾ

ਖਰੜ 31 ਅਗਸਤ (ਸ਼ਮਿੰਦਰ ਸਿੰਘ) ਖਰੜ ਦੇ ਵਿਧਾਇਕ ਕੰਵਰ ਸੰਧੂ ਵੱਲੋਂ ਆਪਣੀ ਟੀਮ ਨਾਲ ਜਾ ਕੇ ਸਨੀ ਇੰਨਕਲੇਵ ਦਾ ਦੌਰਾ ਕੀਤਾ ਗਿਆ ਅਤੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ|
ਇਸ ਮੌਕੇ ਵਸਨੀਕਾਂ ਨੇ ਸ੍ਰ. ਸੰਧੂ ਨੂੰ ਸੜਕਾਂ, ਪੀਣ ਵਾਲਾ ਪਾਣੀ ਅਤੇ ਬਿਜਲੀ ਦੀਆਂ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ| ਸ੍ਰ. ਸੰਧੂ ਵੱਲੋਂ ਮੌਕੇ ਤੇ ਹੀ ਸਬੰਧਿਤ ਅਧਿਕਾਰੀਆਂ ਨਾਲ ਗੱਲ ਕਰਕੇ ਸਮੱਸਿਆਵਾਂ ਜਲਦੀ ਤੋਂ ਜਲਦੀ ਹੱਲ ਕਰਨ ਲਈ ਕਿਹਾ ਤਾਂ ਜੋ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਨਿਜਾਤ ਮਿਲ ਸਕੇ| ਇਸ ਮੌਕੇ ਪ੍ਰੈਸ ਸਕੱਤਰ ਸਤਿੰਦਰ ਮਾਹਲ ਭਜੌਲੀ, ਦਫਤਰ ਇੰਚਾਰਜ ਕਲਦੀਪ ਸਿੰਘ ਸਿੱਧੂ, ਦਿਨੇਸ਼ ਦਿਕਸ਼ਤ ਤੇ ਸਥਾਨਕ ਵਾਸੀ ਹਾਜ਼ਰ ਸਨ|

Leave a Reply

Your email address will not be published. Required fields are marked *