ਵਿਧਾਇਕ ਕੰਵਰ ਸੰਧੂ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ

ਖਰੜ, 11 ਸਤੰਬਰ (ਸ਼ਮਿਦੰਰ ਸਿੰਘ) ਹਲਕਾ ਖਰੜ ਦੇ ਵਿਧਾਇਕ ਕੰਵਰ ਸੰਧੂ ਨੇ ਆਪਣੀ ਟੀਮ ਨਾਲ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ| ਇਸ ਦੌਰਾਨ ਵਿਧਾਇਕ ਸੰਧੂ ਨੇ ਪਿੰਡ ਸਾਹਪੁਰ ਵਿੱਚ ਮਨਰੇਗਾ ਵਰਕਰ ਔਰਤਾਂ ਨੂੰ ਸਿਹਤ ਕਿੱਟਾਂ, ਮਾਸਕ ਅਤੇ ਸੈਨਿਟਾਇਜਰ ਵੰਡੇ| 
ਇਸ ਦੌਰਾਨ ਉਨ੍ਹਾਂ ਦੀ ਪਤਨੀ ਬਿੱਟੂ ਸੰਧੂ ਵੱਲੋਂ ਪਿੰਡ ਭਜੌਲੀ, ਰਡਿਆਲਾ, ਅਭੈਪੁਰ, ਤਿਊੜ ਅਤੇ ਸਹੋੜਾ ਵਿੱਚ ਮਨਰੇਗਾ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਸਿਹਤ ਕਿੱਟਾਂ ਦਿੱਤੀਆਂ ਗਈਆਂ| 
ਇਸ ਮੌਕੇ ਪ੍ਰੈਸ ਸਕੱਤਰ ਸਤਿੰਦਰ ਮਾਹਲ, ਭਜੌਲੀ ਦਫਤਰ ਇੰਚਾਰਜ ਕੁਲਦੀਪ ਸਿੰਘ ਸਿੱਧੂ, ਰੀਟਾ ਸੈਣੀ, ਸਰਪੰਚ ਅਵਤਾਰ ਸਿੰਘ, ਮਦਨ ਸਿੰਘ,               ਪ੍ਰੇਮ ਸਿੰਘ ਅਤੇ ਮਨੀਸ਼ ਅਹੂਜਾ ਹਾਜਿਰ ਸਨ|éé

Leave a Reply

Your email address will not be published. Required fields are marked *