ਵਿਧਾਇਕ ਕੰਵਰ ਸੰਧੂ ਵੱਲੋਂ ਖਰੜ ਸ਼ਹਿਰ ਦਾ ਦੌਰਾ

ਖਰੜ, 10 ਅਗਸਤ (ਸ਼ਮਿੰਦਰ ਸਿੰਘ) ਹਲਕਾ ਖਰੜ ਦੇ ਵਿਧਾਇਕ ਕੰਵਰ ਸੰਧੂ ਵੱਲੋਂ ਸ਼ਹਿਰ ਦੇ ਮੁਖ ਚੌਂਕ ਦਾ ਦੌਰਾ ਕੀਤਾ ਗਿਆ| ਇਸ ਦੌਰਾਨ ਪਾਰਕ ਵਿਊ ਸਟ੍ਰੀਟ ਦੇ ਵਸਨੀਕਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਪੇਸ਼ ਆ ਰਹੀ ਬਰਸਾਤੀ ਪਾਣੀ ਦੀ ਨਿਕਾਸੀ ਦੀ ਸੱਮਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਗਈ|
ਵਸਨੀਕਾਂ ਦੀਆਂ ਸੱਮਸਿਆਵਾਂ ਸੁਣਨ ਤੋਂ ਬਾਅਦ ਸ੍ਰ. ਸੰਧੂ ਵਲੋਂ ਐਮ.ਸੀ. ਅਧਿਕਾਰੀਆਂ ਨਾਲ ਗੱਲ ਕਰਕੇ ਜਲਦੀ ਤੋਂ ਜਲਦੀ ਨਾਲੇ ਦੀ ਸਫਾਈ ਕਰਵਾਉਣ ਲਈ ਕਿਹਾ ਗਿਆ ਤਾਂ ਜੋ ਲੋਕਾ ਨੂੰ ਕੋਈ ਮੁਸ਼ਕਿਲ ਨਾ ਹੋਵੇ| ਇਸ ਮੌਕੇ ਪ੍ਰੈਸ ਸਕੱਤਰ ਸਤਿੰਦਰ ਮਾਹਲ, ਭਜੋਲੀ ਦਫਤਰ ਇੰਚਾਰਜ ਕਲਦੀਪ ਸਿੰਘ ਸਿੱਧੂ, ਆਰ.ਐਸ. ਭੰਗੂ, ਐਸ.ਐਸ. ਧਾਲੀਵਾਲ, ਮਾਸਟਰ ਪ੍ਰੇਮ ਸਿੰਘ, ਹਰੀ ਸਿੰਘ ਅਤੇ ਨਸੀਬ ਸਿੰਘ ਹਾਜਿਰ ਸਨ|

Leave a Reply

Your email address will not be published. Required fields are marked *