ਵਿਧਾਇਕ ਜਲਾਲਪੁਰ ਵਲੋਂ ਪੰਡਤਾਂ ਵਿੱਚ ਵਿਕਾਸ ਕੰਮਾਂ ਦੇ ਉਦਘਾਟਨ

ਘਨੌਰ, 19 ਫਰਵਰੀ (ਅਭਿਸ਼ੇਕ ਸੂਦ) ਬਲਾਕ ਘਨੌਰ ਦੇ ਪਿੰਡ ਪੰਡਤਾਂ ਵਿਖੇ ਚੇਅਰਮੈਨ ਜਗਦੀਪ ਸਿੰਘ ਡਿੰਪਲ ਚਪੜ੍ਹ, ਬਲਾਕ ਸੰਮਤੀ ਮੈਂਬਰ ਸੁਜਾਤਾ ਰਾਣੀ, ਸਰਪੰਚ ਸਤਪਾਲ ਸਿੰਘ ਅਤੇ ਗ੍ਰਾਮ ਪੰਚਾਇਤ ਪੰਡਤਾਂ ਵਲੋਂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਦਿਆਂ ਐਸ.ਸੀ./ਬੀ.ਸੀ. ਧਰਮਸ਼ਾਲਾਵਾਂ ਦਾ ਉਦਘਾਟਨ ਕੀਤਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸਮਾਰਟ ਕਲਾਸ ਰੂਮ ਦਾ ਨੀਂਹ ਪੱਥਰ ਰੱਖਿਆ।

ਇਸ ਮੌਕੇ ਸੰਬੋਧਨ ਕਰਦਿਆਂ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਪੰਜਾਬ ਦੀਆਂ ਮਿਊਂਸਪਲ ਚੋਣਾਂ ਵਿਚ ਜਨਤਾ ਨੇ ਅਗਲੇ 4 ਸਾਲਾਂ ਦੌਰਾਨ ਹੋਏ ਵਿਕਾਸ ਕੰਮਾਂ ਤੇ ਮੋਹਰ ਲਗਾ ਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਤੇ ਭਰੋਸਾ ਜਤਾਇਆ ਹੈ। ਉਹਨਾਂ ਕਿਹਾ ਕਿ ਪਿੰਡ ਪੰਡਤਾਂ ਖੇੜੀ ਦੇ ਐਸ.ਸੀ. ਅਤੇ ਬੀ.ਸੀ. ਭਾਈਚਾਰੇ ਨੂੰ ਖੁਸ਼ੀ-ਗਮੀਂ ਦੇ ਸਮਾਗਮਾਂ ਦੌਰਾਨ ਥਾਂ ਦੀ ਬਹੁਤ ਘਾਟ ਮਹਿਸੂਸ ਹੁੰਦੀ ਸੀ, ਜਿਸ ਨੂੰ ਮੁੱਖ ਰੱਖਦਿਆਂ ਪਿੰਡ ਵਿਚ ਸਥਿਤ ਧਰਮਸ਼ਾਲਾਵਾਂ ਦਾ 6 ਲੱਖ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕਰਵਾਇਆ ਗਿਆ ਹੈ, ਇਸ ਤੋਂ ਇਲਾਵਾ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਬਨਣ ਵਾਲੇ ਸਮਾਰਟ ਕਲਾਸ ਰੂਮ ਦਾ ਉਦਘਾਟਨ ਕੀਤਾ ਗਿਆ ਹੈ।

ਇਸ ਮੌਕੇ ਸਰਪੰਚ ਮਨਜੀਤ ਸਿੰਘ ਚਪੜ੍ਹ, ਕਰਨੈਲ ਸਿੰਘ, ਬਹਾਦਰ ਸਿੰਘ, ਰਾਜਪਾਲ, ਦਵਿੰਦਰ ਸਿੰਘ ਸਾਬਕਾ ਸਰਪੰਚ, ਦਲਬੀਰ ਸਿੰਘ ਪੰਚ, ਨੀਲਮ ਰਾਣੀ ਪੰਚ, ਕੁਲਬੀਰ ਕੌਰ ਪੰਚ, ਸੁਰਜੀਤ ਸਿੰਘ ਪੰਚ, ਅਮਰਜੀਤ ਕੌਰ ਪੰਚ, ਬਲਵੀਰ ਸਿੰਘ, ਅਮਰੀਕ ਸਿੰਘ, ਚਰਨਜੀਤ ਸਿੰਘ, ਜ਼ਸਪਾਲ ਸਿੰਘ, ਹਰਬੰਸ਼ ਸਿੰਘ, ਰਾਮ ਗੋਪਾਲ, ਰੁਲਦਾ ਰਾਮ, ਸੁਖਚੈਨ ਸਿੰਘ, ਤਰਸੇਮ ਸਿੰਘ, ਰਾਕੇਸ਼ ਕੁਮਾਰ, ਜ਼ੋਨੀ ਵੀ ਹਾਜ਼ਿਰ ਸਨ।

Leave a Reply

Your email address will not be published. Required fields are marked *