ਵਿਧਾਇਕ ਸੰਧੂ ਵੱਲੋਂ ਜੋਤੀ ਸਰੂਪ ਕੰਨਿਆ ਆਸਰਾ ਨੂੰ ਮਦਦ

ਖਰੜ, 9 ਸਤੰਬਰ (ਸ਼ਮਿੰਦਰ ਸਿੰਘ) ਹਲਕਾ ਵਿਧਾਇਕ ਸ੍ਰ. ਕੰਵਰ ਸੰਧੂ ਵਲੋਂ ਬੀਤੇ ਦਿਨੀਂ ਆਪਣੇ ਹਲਕੇ ਦੇ ਜੋਤੀ ਸਰੂਪ ਕੰਨਿਆ ਆਸਰਾ ਦਾ ਦੌਰਾ ਕੀਤਾ ਗਿਆ ਅਤੇ ਸੰਸਥਾ ਨੂੰ ਕੁਝ ਲੋੜਵੰਦ ਚੀਜ਼ਾਂ ਦੀ ਮਦਦ ਪਹੁੰਚਾਈ ਗਈ|
ਇਸ ਮੌਕੇ ਉਹਨਾਂ ਨੇ ਰੰਧਾਵਾ ਰੋਡ ਤੇ ਸਥਿਤ ਸੰਸਥਾ ਦੇ ਮੁਖੀ ਡਾ. ਹਰਿਮੰਦਰ ਸਿੰਘ ਨਾਲ ਸਲਾਹ ਮਸ਼ਵਰਾ ਕਰਕੇ ਸੰਸਥਾ ਨੂੰ ਹੋਰ ਸਹਾਇਤਾ ਦੇਣ ਤੇ ਵਿਚਾਰ ਕੀਤਾ| ਇਸ ਦੌਰਾਨ ਉਹਨਾਂ ਸੰਸਥਾ ਵਿੱਚ ਰਹਿਣ ਵਾਲੇ ਬੱਚਿਆਂ ਨਾਲ ਮੁਲਾਕਾਤ ਕੀਤੀ| ਜਿਕਰਯੋਗ ਹੈ ਕਿ ਇਸ ਸੰਸਥਾ  ਵਿੱਚ 130 ਤੋਂ ਵੱਧ (2 ਤੋਂ 22 ਸਾਲ ਤੱਕ ਦੇ) ਗਰੀਬ ਅਤੇ ਲਾਵਾਰਿਸ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਹੈ|
Áਇਸ ਮੌਕੇ ਸ੍ਰ. ਸੰਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸੰਸਥਾ ਦੀ  ਵੱਧ ਤੋਂ ਵੱਧ ਮਦਦ ਕੀਤੀ ਜਾਵੇ| ਇਸ ਮੌਕੇ ਉਨ੍ਹਾਂ ਦੇ ਨਾਲ ਪ੍ਰੈਸ ਸਕੱਤਰ ਸਤਿੰਦਰ ਮਾਹਲ ਭਜੌਲੀ ਵੀ ਹਾਜਿਰ ਸਨ|

Leave a Reply

Your email address will not be published. Required fields are marked *