ਵਿਧਾਨਸਭਾ ਚੋਣਾਂ ਦੌਰਾਨ ਦਵਾਈਆਂ ਦੀ ਦੁਰਵਰਤੋਂ ਰੋਕਣ ਲਈ ਵੱਖ-ਵੱਖ ਵਿਭਾਗਾਂ ਦੇ ਉਚ ਅਧਿਕਾਰੀਆਂ ਨੇ ਕੀਤੀ ਮੀਟਿੰਗ ਦੁਰਵਰਤੋਂ ਦੀ ਸੰਭਾਵਨਾ ਵਾਲੀਆਂ ਦਵਾਈਆਂ ਦੀ ਡਾਕਟਰ ਦੀ ਪਰਚੀ ਤੋਂ ਬਿਨਾਂ ਨਾ ਹੋਵੇ ਵਿਕਰੀ: ਹੁਸਨ ਲਾਲ

ਐਸ.ਏ.ਐਸ.ਨਗਰ, 17 ਦਸੰਬਰ (ਸ.ਬ.)  ਚੀਫ ਇਲੈਕਸ਼ਨ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਵਿੱਚ ਚੋਣਾਂ ਸੁਚਾਰੂ ਢੰਗ ਨਾਲ ਕਰਵਾਉਣ ਅਤੇ ਚੋਣਾਂ ਦੌਰਾਨ ਪੰਜਾਬ ਵਿੱਚ ਦਵਾਈਆਂ ਦੀ ਦੁਰਵਰਤੋਂ ਨੂੰ ਰੋਕਣ ਦੇ ਉਦੇਸ਼ ਨਾਲ ਫੂਡ ਐਂਡ ਡਰੱਗ ਐਮਡਮਿਨੀਸਟੇਰਸ਼ਨ, ਇੰਟੈਲੀਜੈਂਸ, ਸਟੇਟ ਨਾਰਕੋਟਿਕਸ ਕੰਟਰੋਲ ਬਿਉਰੋ ਦੇ ਸੀਨਿਅਰ ਅਧਿਕਾਰੀਆਂ ਨੇ ਮੀਟਿੰਗ ਕੀਤੀ| ਇਸ ਵਿਚ ਪੰਜਾਬ ਕੈਮਿਸਟ ਐਸੋਸੀਏਸ਼ਨ ਅਤੇ ਡਰੱਗ ਰੇਗੁਲੇਟਰੀ ਅਫ਼ਸਰ ਵੀ ਸ਼ਾਮਿਲ ਹੋਏ| ਫੂਡ ਐਂਡ ਡਰੱਗ ਐਮਡਮਿਨੀਸਟੇਰਸ਼ਨ ਦੇ ਖਰੜ ਵਿਖੇ ਸਟੇਟ ਹੈਡਕੁਆਟਰ ਦਫ਼ਤਰ ਵਿੱਚ ਕੀਤੀ ਗਈ ਇਸ ਮੀਟਿੰਗ ਵਿੱਚ ਸਕੱਤਰ ਸਿਹਤ ਕਮ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨੀਸਟਰੇਸ਼ਨ ਸ਼੍ਰੀ ਹੁਸਨ ਲਾਲ, ਏਡੀਜੀਪੀ ਇੰਟੈਲੀਜੈਂਸ ਸ਼੍ਰੀ ਵੀਕੇ ਭਾਵਰਾ, ਸਟੇਟ ਨਾਰਕੋਟਿਕਸ ਕੰਟਰੋਲ ਬਿਉਰੋ ਦੇ ਡਾਇਰੈਕਟਰ ਸ਼੍ਰੀ ਇਸ਼ਵਰ ਸਿੰਘ ਅਤੇ ਐਕਸਾਈਜ਼ ਵਿਭਾਗ ਦੇ ਐਡਿਸ਼ਨਲ ਕਮਿਸ਼ਨਰ ਸ਼੍ਰੀ ਗੁਰਤੇਜ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਰਹੇ| ਇਸ ਵਿੱਚ ਦਵਾਈ ਵਿਕਰੇਤਾਵਾਂ ਨੂੰ ਪ੍ਰੀਸਕ੍ਰਿਪਸ਼ਨ ਬੇਸ ਦਰਦ ਨਿਵਾਰਕ, ਖਾਂਸੀ ਅਤੇ ਹੋਰ ਐਂਟੀ ਡਿਪਰੈਸੈਂਟ ਦਵਾਈਆਂ ਦੀ ਦੁਰਵਰਤੋਂ ਕਰਕੇ ਆਦਤ ਬਣਾਉਣ ਵਾਲਿਆਂ ਤੇ ਕਾਬੂ ਪਾਉਣ ਬਾਰੇ ਜਾਣਕਾਰੀ ਦਿੱਤੀ ਗਈ| ਇਸ ਦੌਰਾਨ ਸਕੱਤਰ ਸਿਹਤ ਕਮ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨੀਸਟਰੇਸ਼ਨ ਸ਼੍ਰੀ ਹੁਸਨ ਲਾਲ ਨੇ ਨਿਰਦੇਸ਼ ਦਿੱਤੇ ਕਿ ਬਿਨ੍ਹਾਂ ਡਾਕਟਰ ਦੀ ਪਰਚੀ ਤੋਂ ਦੁਰਵਰਤੋਂ ਦੀ ਸੰਭਾਵਨਾ ਵਾਲੀਆਂ ਦਵਾਈਆਂ ਨੂੰ ਵੇਚਣ ਅਤੇ ਸਪਲਾਈ ਨਾ ਕੀਤੀ ਜਾਵੇ ਅਤੇ ਮਰੀਜਾਂ ਦੀ ਜਾਇਜ਼ ਜ਼ਰੂਰਤ ਮੁਤਾਬਿਕ ਵੇਚੀਆਂ ਅਤੇ ਸਪਲਾਈ ਕੀਤੀਆਂ ਜਾਣ| ਇਸ ਦਾ ਬਕਾਇਦਾ ਤੌਰ ਤੇ ਨਿਯਮਾਂ ਤੇ ਸ਼ਰਤਾਂ ਮੁਤਾਬਿਕ ਰਿਕਾਰਡ ਵੀ ਰੱਖਿਆ ਜਾਵੇ| ਉਨ੍ਹਾਂ ਨੇ ਡਰੱਗ ਕੰਟਰੋਲ ਅਫਸਰਾਂ ਨੂੰ ਨਿਰਦੇਸ਼ ਦਿੱਤੇ ਕਿ ਇਸ ਤਰ੍ਹਾਂ ਦੀਆਂ ਗੈਰਕਾਨੂੰਨੀ ਢੰਗ ਨਾਲ ਦਵਾਈਆਂ ਦੀ ਵਿਕਰੀ ਸਬੰਧੀ ਸ਼ਿਕਾਇਤ ਤੇ ਪਹਿਲ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇ ਅਤੇ ਇਸਦੀ ਕਾਰਵਾਈ ਰਿਪੋਰਟ ਸਟੇਟ ਹੈਡ ਆਫਿਸ ਨੂੰ ਭੇਜਣੀ ਯਕੀਨੀ ਬਣਾਈ ਜਾਵੇ| ਉਨ੍ਹਾਂ ਇਹ ਬੇਨਤੀ ਕੀਤੀ ਕਿ ਗੈਰਕਾਨੂੰਨੀ ਤੌਰ ਤੇ ਦਵਾਈਆਂ ਦੀ ਵਿਕਰੀ ਸਬੰਧੀ ਸ਼ਿਕਾਇਤ ਟੋਲ ਫ੍ਰੀ ਮੈਡੀਕਲ ਹੈਲਪਲਾਈਨ ਨੰਬਰ 104 ਤੇ ਵੀ ਕੀਤੀ ਜਾ ਸਕਦੀ ਹੈ|
ਇਸ ਦੌਰਾਨ ਸ਼੍ਰੀ ਵੀਕੇ ਭਾਵਰਾ ਨੇ ਦੱਸਿਆ ਕਿ ਜੋ ਦਵਾਈਆਂ ਡਾਕਟਰਾਂ ਦੀ ਪਰਚੀ (ਪ੍ਰੀਸਕ੍ਰਿਪਸ਼ਨ) ਤੋਂ ਬਿਨ੍ਹਾਂ ਨਹੀਂ ਵੇਚੀਆਂ ਜਾ ਸਕਦੀਆਂ ਅਤੇ ਜਿਸ ਦੀ ਦੁਰਵਰਤੋਂ ਕਰਕੇ ਕੁਝ ਲੋਕ ਆਦਤ ਬਣਾ ਲੈਂਦੇ ਹਨ, ਉਨ੍ਹਾਂ ਦਵਾਈਆਂ ਨੂੰ ਡਾਕਟਰਾਂ ਦੀ ਪਰਚੀ ਤੋਂ ਬਿਨ੍ਹਾਂ ਨਾ ਵੇਚਿਆ ਜਾਵੇ| ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਜ਼ਿਲ੍ਹਾ ਪੱਧਰ ਕਮੇਟੀ ਅਤੇ ਸਬ ਡਿਵੀਜ਼ਨਲ ਕਮੇਟੀ ਦਾ ਗਠਨ ਕੀਤਾ ਹੈ, ਜੋ ਸਮੇਂ ਸਮੇਂ ਤੇ ਸ਼ਿਕਾਇਤ ਦੇ ਅਧਾਰ ਤੇ ਚੈਕਿੰਗ ਕਰਨਗੀਆਂ|
ਸ਼੍ਰੀ ਇਸ਼ਵਰ ਸਿੰਘ ਨੇ ਅੰਤਰਰਾਜੀ ਨਾਰਕੋਟਿਕਸ ਡਰੱਗਸ ਦਵਾਈ   ਵਿਕਰੇਤਾਵਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਗੈਰਕਾਨੂੰਨੀ ਢੰਗ ਨਾਲ ਦੁਰਵਰਤੋਂ ਦੀ ਸੰਭਾਵਨਾ ਵਾਲੀਆਂ ਦਵਾਈਆਂ ਨੂੰ ਸ਼ਰਤਾਂ ਪੂਰੀਆਂ ਕਰਕੇ ਹੀ ਖਰੀਦਿਆ ਜਾਵੇ ਅਤੇ ਇਸ ਦੇ ਬਕਾਇਦਾ ਤੌਰ ਤੇ ਖਰੀਦਣ ਦੇ ਬਿੱਲ ਵੀ ਜ਼ਰੂਰ ਪ੍ਰਾਪਤ ਕੀਤੇ ਜਾਣ| ਕਿਉਂਕਿ ਕੁਝ ਦਵਾਈਆਂ ਰਿਕਾਰਡ ਤੋਂ ਖਰੀਦੀਆਂ ਜਾ ਰਹੀਆਂ ਹਨ, ਜੋ ਕਿ ਡਰੱਗ ਐਂਡ ਕਾਸਮੈਟਿਕਸ ਐਕਟ ਅਤੇ ਐਨਡੀਪੀਐਸ ਐਕਟ ਦੀ ਉਲੰਘਣਾ ਹੈ| ਉਨ੍ਹਾਂ ਨੇ ਬੇਨਤੀ ਕੀਤੀ ਹੈ ਕਿ ਜੇਕਰ ਦਵਾਈ ਖਰੀਦਣ ਜਾਂ ਵੇਚਣ ਦੌਰਾਨ ਡਰੱਗ ਐਂਡ ਕਾਸਮੈਟਿਕਸ ਐਕਟ ਅਤੇ ਐਨਡੀਪੀਐਸ ਐਕਟ ਦੀ ਉਲੰਘਣਾ ਬਾਰੇ ਕੋਈ ਜਾਣਕਾਰੀ ਹੈ ਤਾਂ ਤੁਰੰਤ ਟੋਲ ਫ੍ਰੀ ਹੈਲਪਲਾਈਨ ਨੰਬਰ 181 ਤੇ ਸ਼ਿਕਾਇਤ ਦਰਜ ਕਰਵਾਓ| ਇਸ ਮੌਕੇ ਤੇ ਜੁਆਇੰਟ ਕਮਿਸ਼ਨਰ (ਡਰੱਗ) ਸ਼੍ਰੀ ਪਰਦੀਪ ਕੁਮਾਰ ਨੇ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਰਾਜ ਵਿੱਚ ਡਰੱਗ ਤੇ ਕਾਸਮੈਟਿਕ ਐਕਟ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਇਆ ਜਾਵੇਗਾ| ਇਸ ਮੌਕੇ ਤੇ ਐਸੀਸਟੈਂਟ ਕਮਿਸ਼ਨਰ (ਡਰੱਗ) ਸ਼੍ਰੀ ਸੰਜੀਪ ਕੁਮਾਰ ਵੀ ਮੌਜੂਦ ਰਹੇ|

Leave a Reply

Your email address will not be published. Required fields are marked *