ਵਿਧਾਨਸਭਾ ਵਿੱਚ ਭਾਰੀ ਹੰਗਾਮਾ, ਆਪ ਵਿਧਾਇਕਾਂ ਨੂੰ ਮਾਰਸ਼ਲਾਂ ਨੇ ਜਬਰੀ ਚੁੱਕ ਕੇ ਬਾਹਰ ਕੱਢਿਆ

ਵਿਧਾਨਸਭਾ ਵਿੱਚ ਭਾਰੀ ਹੰਗਾਮਾ, ਆਪ ਵਿਧਾਇਕਾਂ ਨੂੰ ਮਾਰਸ਼ਲਾਂ ਨੇ ਜਬਰੀ ਚੁੱਕ ਕੇ ਬਾਹਰ ਕੱਢਿਆ
ਖਿਚਧੂਹ ਕਾਰਨ ਆਪ ਵਿਧਾਇਕਾ ਜ਼ਖਮੀ, ਵਿਧਾਇਕ ਦੀ ਪੱਗ ਉਤਰੀ
ਐਸ. ਏ. ਐਸ. ਨਗਰ, 22 ਜੂਨ (ਸ.ਬ.) ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਸੱਤਵਾਂ ਦਿਨ ਵੀ ਹੰਗਾਮਿਆ ਦਾ ਸ਼ਿਕਾਰ ਰਿਹਾ ਅਤੇ ਇਸ ਦੌਰਾਨ ਜਿਥੇ ਮਾਰਸ਼ਲਾਂ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਜਬਰੀ ਬਾਹਰ ਕੱਢਣ ਦੀ ਨੌਬਤ ਆਈ ਉਥੇ ਕੁਝ ਵਿਧਾਇਕਾਂ ਦੀਆਂ ਪੱਗਾਂ ਵੀ ਉਤਰ ਗਈਆਂ ਅਤੇ ਆਮ ਦੀ ਮਹਿਲਾ ਵਿਧਾਇਕ ਸਰਬਜੀਤ ਕੌਰ ਇਸ ਖਿੱਚ ਧੂਹ ਦੌਰਾਨ ਜਖਮੀ ਵੀ ਹੋਈ ਜਿਸਨੂੰ ਬਾਅਦ ਵਿੱਚ ਹਸਪਤਾਲ ਵਿੱਚ ਦਾਖਿਲ ਕਰਵਾਉਣਾ ਪਿਆ|
ਹੰਗਾਮੇ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਬਜਟ ਸੈਸ਼ਨ ਲਈ ਸਦਨ ਤੋਂ ਮੁਅੱਤਲ ਕੀਤੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਸ੍ਰ. ਸੁਖਪਾਲ ਸਿੰਘ ਖਾਹਿਰਾ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸ੍ਰ. ਸਿਮਰਜੀਤ ਸਿੰਘ ਬੈਂਸ ਨੇ ਵਿਧਾਨਸਭਾ ਵਿੱਚ ਦਾਖਿਲ ਹੋਣ ਦੀ ਕੋਸ਼ਿਸ਼ ਕੀਤੀ ਪਰੰਤੂ ਉਹਨਾਂ ਨੂੰ ਅੰਦਰ ਦਾਖਿਲ ਨਹੀਂ ਹੋਣ ਦਿੱਤਾ ਗਿਆ| ਇਸ ਦੌਰਾਨ ਸ੍ਰ. ਬੈਂਸ ਅਤੇ ਖਹਿਰਾ ਨੇ ਵਿਧਾਨਸਭਾ ਬਾਹਰ ਧਰਨਾ ਦੇ ਦਿੱਤਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵਿਧਾਨਸਭਾ ਵਿੱਚ ਸਪੀਕਰ ਦੇ ਵਿਰੁੱਧ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ | ਉਹ ਇਹਨਾਂ ਦੋਵਾਂ ਵਿਧਾਇਕਾਂ ਦੀ ਮੁਅੱਤਲੀ ਵਾਪਲ ਲੈਣ ਜਾਂ ਉਹਨਾਂ ਨੂੰ ਵਿਧਾਨਸਭਾ ਵਿੱਚ ਦਾਖਿਲ ਹੋਣ ਦੇਣ ਦੀ ਮੰਗ ਕਰ ਰਹੇ ਸਨ ਜਦੋਂ ਸਪੀਕਰ ਦੇ ਵਾਰ ਵਾਰ ਕਹਿਣ ਤੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ਾਤ ਨਾ ਹੋਏ ਤਾਂ ਸਪੀਕਰ ਵਲੋਂ ਮਾਰਸ਼ਲ ਬੁਲਾ ਕੇ ਆਪ ਵਿਧਾਇਕਾਂ ਨੂੰ ਪੂਰੇ ਦਿਨ ਲਈ ਮੁਅੱਤਲ ਕਰਦਿਆਂ ਮਾਰਸ਼ਲਾਂ ਨੂੰ ਹੁਕਮ ਦਿੱਤਾ ਕਿ ਹੰਗਾਮਾ ਕਰਨ ਵਾਲੇ ਵਿਧਾਇਕਾਂ ਨੂੰ ਜਬਰੀ ਬਾਹਰ ਕੱਢਿਆ ਜਾਵੇ| ਇਸ ਦੌਰਾਨ ਸਦਨ ਦੀ ਕਾਰਵਾਈ ਵੀ ਮੁਲਤਵੀ ਕਰ ਦਿੱਤੀ ਗਈ|
ਮਾਰਸ਼ਲਾਂ ਵਲੋਂ ਜੋਰ ਜਬਰਦਸਤੀ ਨਾਲ ਆਪ ਵਿਧਾਇਕਾਂ ਨੂੰ ਬਾਹਰ ਕੱਢੇ ਜਾਣ ਦੀ ਕਾਰਵਾਈ ਦੌਰਾਨ ਹੋਈ ਹੱਥੋਂ ਪਾਈ ਅਤੇ ਖਿਚ ਧੂਹ ਵਿੱਚ ਆਪ ਵਿਧਾਇਕ ਪਿਰਮਲ ਸਿੰਘ ਦੀ ਪੱਗ ਉੱਤਰ ਗਈ ਜਦੋਂਕਿ ਆਪ ਵਿਧਾਇਕਾਂ ਸਰਬਜੀਤ ਕੌਰ ਜਖਮੀ ਹੋ ਗਈ|
ਬਾਅਦ ਵਿੱਚ ਅਕਾਲੀ ਦਲ ਦੇ ਵਿਧਾਇਕਾਂ ਨੇ ਆਪ ਦੇ ਵਿਧਾਇਕਾਂ ਨੂੰ ਜਬਰੀ ਬਾਹਰ ਕੱਢਣ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਸਪੀਕਰ ਤੇ ਤਾਨਾਸ਼ਾਹੀ ਰਵਈਆਂ ਅਖਤਿਆਰ ਕਰਨ ਦੇ ਦੋਸ਼ ਲਗਾਏ ਅਤੇ ਵਿਧਾਨਸਭਾ ਤੋਂ ਵਾਕ ਆਉਟ ਕਰ ਦਿੱਤਾ|
ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਐਮ. ਅੱਲ. ਏ. ਨੂੰ ਆਪਣਾ ਵਿਰੋਧ ਜਤਾਉਣ ਦਾ ਅਧਿਕਾਰ ਹੈ| ਅਜਿਹੇ  ਵਿਚ ਇਸ ਤਰ੍ਹਾਂ ਦਾ ਸਲੂਕ ਠੀਕ ਨਹੀਂ ਹੈ| ਸਪੀਕਰ ਤਾਨਾਸ਼ਾਹ ਦੀ ਤਰ੍ਹਾਂ ਵਿਵਹਾਰ ਕਰ ਰਹੇ ਹਨ|
ਉਹਨਾਂ ਇਹ ਵੀ ਕਿਹਾ ਕਿ ਇਹ ਕਿੱਥੋਂ ਦੀ ਸੱਭਿਅਤਾ ਹੈ ਕਿ ਸਿੱਖ ਦੀ ਪਗੜੀ ਉਛਾਲੀ ਜਾਵੇ ਅਤੇ ਮਹਿਲਾ ਮੈਂਬਰਾਂ ਦੀਆਂ ਚੁੰਨੀਆਂ ਖਿੱਚੀਆਂ ਜਾਣ| ਹੰਗਾਮੇ ਤੋਂ ਬਾਅਦ ਵਿਧਾਨ ਸਭਾ ਸੈਸ਼ਨ ਅੱਧੇ ਘੰਟੇ ਲਈ ਮੁਲਤਵੀ ਕੀਤਾ ਗਿਆ|

ਸ੍ਰੀ ਅਕਾਲ ਤਖਤ ਨੂੰ ਸ਼ਿਕਾਇਤ ਕਰਾਂਗਾ : ਪਿਰਮਲ ਸਿੰਘ
ਚੰਡੀਗੜ੍ਹ, 22 ਜੂਨ (ਸ.ਬ.) ਆਪ ਵਿਧਾਇਕ ਸ ਪਿਰਮਲ ਸਿੰਘ ਨੇ ਮਾਰਸ਼ਲਾਂ ਨਾਲ ਹਥੋਪਾਈ ਦੌਰਾਨ ਸਿਰ ਉਪਰ ੋਂ ਪੱਗੜੀ ਉਤਰ ਜਾਣ ਤੋਂ ਬਾਅਦ ਨੰਗੇ ਸਿਰ ਹੀ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਐਲਾਨ ਕੀਤਾ ਕਿ ਉਹਨਾਂ ਦੀ ਵਿਧਾਨ ਸਭਾ ਵਿਚ ਪੱਗ ਉਤਾਰ ਕੇ ਪੱਗ ਦੀ ਬੇਇਜੱਤੀ ਕਰੇ ਜਾਣ ਵਿਰੁੱਧ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਸ਼ਿਕਾਇਤ ਕਰਨਗੇ ਅਤੇ ਦੋਸ਼ੀਆਂ ਖਿਲਾਫ ਧਾਰਮਿਕ ਮਰਿਆਦਾ ਅਨੁਸਾਰ ਸਜਾ ਲਾਉਣ ਦੀ ਮੰਗ ਕਰਨਗੇ| ਉਹਨਾਂ ਕਿਹਾ ਕਿ ਪੰਜਾਬ ਦੀ ਵਿਧਾਨ ਸਭਾ ਵਿਚ ਵੀ ਹੁਣ ਦਸਤਾਰ ਸੁਰੱਖਿਅਤ ਨਹੀਂ ਹੈ| ਇਸ ਮੌਕੇ ਆਪ ਦੀਆਂ ਮਹਿਲਾ ਵਿਧਾਇਕਾਂ ਨੇ ਵੀ ਉਹਨਾਂ ਦੀਆਂ ਚੁੰਨੀਆਂ ਖਿੱਚਣ ਦੇ ਦੋਸ਼ ਲਗਾਏ|

ਸਾਬਕਾ ਮੁੱਖ ਮੰਤਰੀ ਬਾਦਲ ਨੇ ਪੁੱਛਿਆ ਜ਼ਖਮੀ ਆਪ ਵਿਧਾਇਕਾ ਦਾ ਹਾਲ
ਚੰਡੀਗੜ੍ਹ,22  ਜ ੂਨ (ਸ.ਬ.) ਅ ੱਜ  ਪੰਜਾਬ ਵਿਧਾਨ ਸਭਾ ਦੇ 7ਵੇਂ ਦਿਨ ਸਪੀਕਰ ਵਲੋਂ ਬਾਹਰ ਕੱਢੇ ਗਏ ‘ਆਪ’ ਵਿਧਾਇਕਾਂ ਦੀ ਮਾਰਸ਼ਲਾਂ ਨਾਲ ਹੋਈ ਹੱਥੋਪਾਈ ਵਿਚ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਜ਼ਖਮੀ ਹੋ ਗਈ, ਹੱਥੋਪਾਈ ਦੌਰਾਨ ਸਰਬਜੀਤ ਕੌਰ ਦੇ ਸਿਰ ਵਿਚ ਸੱਟ ਵੱਜੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ| ਸਾਥੀ ਵਿਧਾਇਕਾਂ ਵਲੋਂ ਤੁਰੰਤ ਉਸ ਨੂੰ ਸੈਕਟਰ 16 ਦੇ ਹਸਪਤਾਲ ਪਹੁੰਚਾਇਆ ਗਿਆ|
ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ 16 ਸੈਕਟਰ  ਵਿਚ ‘ਆਪ’ ਵਿਧਾਇਕ ਦਾ ਹਾਲ ਜਾਨਣ ਪਹੁੰਚੇ| ਉਥੇ ਹੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਬਿਕਰਮ ਸਿੰਘ ਮਜੀਠੀਆ, ‘ਆਪ’ ਵਿਧਾਇਕ ਅਮਨ ਅਰੋੜਾ, ਹਰਵਿੰਦਰ ਸਿੰਘ ਫੂਲਕਾ, ਕੰਵਰ ਸੰਧੂ ਇਕੱਠੇ ਇਕੋ ਗੱਡੀ ਵਿਚ ਜਾ ਕੇ ‘ਆਪ’ ਵਿਧਾਇਕ ਦੀ ਪੱਗ ਦੇ ਕੇ ਆਏ ਤੇ ਨਾਲ ਹੀ ਉਨ੍ਹਾਂ ਜ਼ਖਮੀਆਂ ਦਾ ਹਾਲ-ਚਾਲ ਵੀ ਜਾਣਿਆ|

Leave a Reply

Your email address will not be published. Required fields are marked *