ਵਿਧਾਨ ਸਭਾ ਚੋਣਾਂ ਸੰਬੰਧੀ ਹਰਦੀਪ ਸਿੰਘ ਵੱਲੋਂ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ

ਐਸ. ਏ. ਐਸ ਨਗਰ, 19 ਦਸੰਬਰ (ਸ.ਬ.) ਸ਼੍ਰੋਮਣੀ ਕਮੇਟੀ ਮੈਂਬਰ ਭਾਈ ਹਰਦੀਪ ਸਿੰਘ ਬਾਰੇ ਰਾਜਸੀ ਹਲਕਿਆਂ ਵਿੱਚ ਚਰਚਾ ਚਲ ਰਹੀ ਹੈ ਕਿ ਉਹਨਾਂ ਨੂੰ ਆਮ ਆਦਮੀ ਪਾਰਟੀ ਵਲੋਂ ਮੁਹਾਲੀ  ਹਲਕੇ ਤੋਂ ਟਿਕਟ ਦਿੱਤੀ ਜਾ ਸਕਦੀ ਹੈ| ਇਸ ਦੌਰਾਨ ਉਹਨਾਂ ਵਲੋਂ ਵਿਧਾਨ ਸਭਾ ਚੋਣਾਂ ਸੰਬੰਧੀ ਆਪਣੇ ਸਮਰਥਕਾਂ ਦੀ ਰਾਏ ਜਾਨਣ ਲਈ ਉਹਨਾਂ ਨਾਲ ਮੀਟਿੰਗ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ ਸੰਪਰਕ ਕਰਨ ਤੇ ਸ੍ਰ. ਹਰਦੀਪ ਸਿੰਘ ਨੇ ਦੱਸਿਆ ਕਿ ਪਹਿਲੀ ਮੀਟਿੰਗ ਦੌਰਾਨ ਹੀ ਸਮਰਥਕਾਂ ਵਲੋਂ ਇਹ ਗੱਲ ਉਭਰ ਕੇ ਆਖੀ ਗਈ ਹੈ ਕਿ ਵਿਧਾਨ ਸਭਾ ਚੋਣਾਂ ਮੌਕੇ ਬਣਦਾ ਰੋਲ ਨਿਭਾਇਆ ਜਾਵੇ ਇਸ ਸਬੰਧੀ ਬਣਦੀ ਆਪਣੀ ਜਿੰਮੇਵਾਰੀ ਨਿਭਾਈ ਜਾਵੇ| ਇਸ ਦੌਰਾਨ ਇਹ ਗੱਲ ਵੀ ਉਭਰ ਕੇ ਸਾਹਮਣੇ ਆਈ ਕਿ ਜੇ ਆਮ ਆਦਮੀ ਪਾਰਟੀ  ਮੁਹਾਲੀ ਤੋਂ ਚੋਣ ਲੜਨ ਲਈ ਉਹਨਾਂ ਨਾਲ ਸੰਪਰਕ ਕਰਦੀ ਹੈ ਤਾਂ ਉਸਦਾ ਹਾਂ ਪੱਖੀ ਹੰਗਾਰਾ ਭਰਿਆ ਜਾਵੇ| ਭਾਈ ਹਰਦੀਪ ਸਿੰਘ ਵਲੋਂ ਸਪਰਥਕਾਂ ਨਾਲ ਕੀਤੀਆਂ ਜਾ ਰਹੀਆਂ  ਮੀਟਿੰਗਾਂ ਨਾਲ  ਉਹਨਾਂ ਦੇ ਸਮਰਥਕ ਬਹੁਤ ਉਤਸ਼ਹਿਤ ਹਨ ਅਤੇ ਭਾਈ ਹਰਦੀਪ ਸਿੰਘ ਉਪਰ ਵਿਧਾਨ ਸਭਾ ਚੋਣ ਲੜਨ ਲਈ ਦਬਾਓ ਪਾ ਰਹੇ ਹਨ|
ਭਾਈ ਹਰਦੀਪ ਸਿੰਘ ਨੇ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਦਾ ਜੋ ਦੌਰ ਸ਼ੁਰੂ ਕੀਤਾ ਹੈ, ਉਸ ਤਹਿਤ ਪਹਿਲੀ ਮੀਟਿੰਗ ਹੋ ਚੁੱਕੀ ਹੈ ਅਤੇ 15 ਮੀਟਿੰਗਾਂ ਹੋਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ|
ਇੱਥੇ ਇਹ ਜਿਕਰਯੋਗ ਹੈ ਕਿ ਭਾਈ ਹਰਦੀਪ ਸਿੰਘ ਇਕ ਅਜਿਹੇ ਆਗੂ ਹਨ ਜਿਹਨਾਂ ਦਾ ਸਿੱਖ ਹਲਕਿਆਂ ਵਿੱਚ ਚੰਗਾ ਆਧਾਰ ਹੈ ਅਤੇ ਉਹ ਮੁਹਾਲੀ ਹਲਕੇ ਤੋਂ ਲੰਮੇ  ਸਮੇਂ ਤੋਂ ਸ੍ਰੋਮਣੀ ਕਮੇਟੀ ਦੇ ਮੈਂਬਰ ਚੁਣੇ ਜਾ ਰਹੇ ਹਨ| ਭਾਈ ਹਰਦੀਪ ਸਿੰਘ ਧਾਰਮਿਕ ਖੇਤਰ ਦੇ ਨਾਲ ਰਾਜਸੀ   ਖੇਤਰ ਵਿੱਚ ਵੀ ਸਰਗਰਮ ਹਨ, ਉਨ੍ਹਾਂ ਦੇ ਸਮਰਥਕਾਂ ਦਾ ਘੇਰਾ ਕਾਫੀ ਵਿਸ਼ਾਲ ਹੈ, ਇਸੇ ਕਾਰਨ ਉਹਨਾਂ ਦੇ ਸਮਰਥਕਾਂ ਵੱਲੋਂ ਉਨ੍ਹਾਂ ਉਪਰ ਵਿਧਾਨ ਸਭਾ ਦੀ ਮੁਹਾਲੀ ਹਲਕੇ ਤੋਂ ਚੋਣ ਲੜਨ ਲਈ ਦਬਾਓ ਪਾਇਆ ਜਾ ਰਿਹਾ ਹੈ|
ਸ਼ਹਿਰਿ ਵਿੱਚ ਲੰਮੇ ਸਮੇਂ ਤੋਂ ਇਹ ਚਰਚਾ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਮੁਹਾਲੀ ਹਲਕੇ ਤੋਂ ਭਾਈ ਹਰਦੀਪ ਸਿੰਘ ਨੂੰ ਚੋਣ ਲੜਾਈ ਜਾ ਸਕਦੀ ਹੈ| ਭਾਈ ਹਰਦੀਪ ਸਿੰਘ ਦੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਨੇੜਤਾ ਵੀ ਜੱਗ ਜਾਹਿਰ ਹੈ|
ਲੋਕਾਂ ਵਿੱਚ ਇਹ ਵੀ ਚਰਚਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਵੱਲੋਂ ਭਾਈ ਹਰਦੀਪ ਸਿੰਘ ਨੂੰ ਚੋਣ ਲੜਾਈ ਗਈ ਹੈ| ਉਹ ਬਹੁਤ ਹੀ ਮਜਬੂਤ ਉਮੀਦਵਾਰ ਸਾਬਿਤ ਹੋਣਗੇ|

Leave a Reply

Your email address will not be published. Required fields are marked *