ਵਿਧਾਨ ਸਭਾ ਤੋਂ ਬਾਹਰ ਕੱਢੇ ਗਏ ਸਟਾਲਿਨ, ਪੁਲੀਸ ਨੇ ਲਿਆ ਹਿਰਾਸਤ ਵਿੱਚ

ਚੇਨਈ, 14 ਜੂਨ (ਸ.ਬ.) ਵਿਸ਼ਵਾਸ ਮਤ ਤੋਂ ਪਹਿਲਾਂ ਤਾਮਿਲਨਾਡੂ ਵਿਧਾਨ ਸਭਾ ਵਿੱਚ ਖੂਬ ਹੰਗਾਮਾ ਹੋਇਆ, ਜਿਸ ਦੇ ਬਾਅਦ ਡੀ.ਐਮ.ਕੇ. ਮੈਂਬਰਾਂ ਨੂੰ ਬਾਹਰ ਕੱਢਿਆ ਗਿਆ| ਬਾਹਰ ਕੱਢੇ ਜਾਣ ਦੇ ਬਾਅਦ ਸਟਾਲਿਨ ਨੇ ਕਿਹਾ ਕਿ ਵਿਧਾਨ ਸਭਾ ਪ੍ਰਧਾਨ ਨੇ ਸਾਨੂੰ ਜਬਰਨ ਬਾਹਰ ਕਰ ਦਿੱਤਾ, ਇਹ ਲੋਕਤੰਤਰ ਦੀ ਹੱਤਿਆ ਹੈ| ਉਨ੍ਹਾਂ ਨੇ ਕਿਹਾ ਕਿ ਮੈਂ ਖਰੀਦ-ਫਰੋਖਤ ਦਾ ਵਿਧਾਨ ਸਭਾ ਵਿੱਚ ਮੁੱਦਾ ਚੁੱਕਿਆ ਅਤੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ, ਇਸ ਲਈ ਸਾਡੇ ਨਾਲ ਇਹ ਵਿਵਹਾਰ ਕੀਤਾ ਗਿਆ| ਸਟਾਲਿਨ ਅਤੇ ਹੋਰ ਡੀ.ਐਮ.ਕੇ. ਨੇਤਾਵਾਂ ਨੇ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ|
ਓ ਪਨੀਰਸੇਲਵਮ ਦੇ ਅਗਵਾਈ ਵਾਲੇ ਏ.ਆਈ.ਏ.ਡੀ.ਐਮ.ਦੇ ਧੜੇ ਦੇ ਇਕ ਵਿਧਾਇਕ ਦੇ ਵੀਡੀਓ ਨੂੰ ਲੈ ਕੇ ਸੂਬੇ ਵਿੱਚ ਵਿਵਦਾ ਖੜ੍ਹਾ ਹੋ ਗਿਆ ਹੈ| ਇਸ ਬਿਆਨ ਵਿੱਚ ਉਨ੍ਹਾਂ ਨੇ ਫਰਵਰੀ ਵਿੱਚ ਹੋਏ ਵਿਸ਼ਵਾਸ ਮਤ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਦੀ ਕਥਿਤ ਖਰੀਦ-ਫਰੋਖਤ ਦਾ ਦਾਅਵਾ ਕੀਤਾ ਹੈ| ਪਨੀਰਸੇਲਵਮ ਨੇ ਵਿਧਾਇਕ ਐਸ.ਐਸ. ਸਰਵਨ ਤੋਂ ਉਚਿਤ ਸਪਸ਼ਟੀਕਰਨ ਮੰਗਿਆ ਹੈ| ਵੀਡੀਓ ਵਿੱਚ ਸਰਵਨ ਨੇ ਇਹ ਦਾਅਵਾ ਕੀਤਾ ਹੈ ਕਿ 18 ਫਰਵਰੀ ਨੂੰ ਹੋਏ ਵਿਸ਼ਵਾਸ ਮਤ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨੂੰ ਪੈਸੇ ਦਿੱਤੇ ਗਏ ਸੀ| ਵਿਸ਼ਵਾਸ ਮਤ ਵਿੱਚ ਮੌਜੂਦਾ ਮੁੱਖ ਮੰਤਰੀ ਦੇ ਪਲਾਨੀਸਾਮੀ ਨੂੰ ਜਿੱਤ ਹਾਸਲ ਹੋਈ ਸੀ| ਮੁਦਰੈ (ਦੱਖਣੀ) ਦੇ ਵਿਧਾਇਕ ਸਰਵਨ ਨੇ ਕਿਹਾ ਕਿ ਕਥਿਤ ਖਰੀਦ-ਫਰੋਖਤ ਤੇ ਜਾਰੀ ਵੀਡੀਓ ਫੁਟੇਜ ਵਿੱਚ ਆਵਾਜ਼ ਵਿੱਚ ਆਵਾਜ਼ ਉਨ੍ਹਾਂ ਦੀ ਨਹੀਂ ਹੈ|

Leave a Reply

Your email address will not be published. Required fields are marked *