ਵਿਨੀਤ ਵਰਮਾ ਨੂੰ ਸਰਵਸੰਮਤੀ ਨਾਲ ਵਪਾਰ ਮੰਡਲ ਮੁਹਾਲੀ ਦਾ ਮੁੜ ਪ੍ਰਧਾਨ ਚੁਣਿਆ

ਐਸ.ਏ.ਐਸ.ਨਗਰ, 12 ਅਗਸਤ (ਆਰ.ਪੀ.ਵਾਲੀਆ) ਵਪਾਰ ਮੰਡਲ ਮੁਹਾਲੀ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਨੂੰ ਇੱਕ ਵਾਰ ਫਿਰ ਸਰਵਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਹੈ| ਇਸ ਸੰਬੰਧੀ ਵਪਾਰ ਮੰਡਲ ਦੇ ਅਹੁਦੇਦਾਰਾਂ ਦੀ ਇੱਥੇ ਹੋਈ ਇੱਕ ਮੀਟਿੰਗ ਦੌਰਾਨ ਸਰਵਸੰਮਤੀ ਨਾਲ ਕੀਤੀ ਗਈ     ਅਹੁਦੇਦਾਰਾਂ ਦੀ ਚੋਣ ਦੌਰਾਨ ਸ੍ਰੀ ਵਿਨੀਤ ਵਰਮਾ ਨੂੰ ਲਗਾਤਾਰ ਦੂਜੀ ਵਾਰ ਪ੍ਰਧਾਨ ਬਣਾਇਆ ਗਿਆ ਹੈ| 
ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਵਰਮਾ ਨੇ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਉਹਨਾਂ ਵਲੋਂ ਸ਼ਹਿਰ ਦੇ ਵਪਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹਲ ਲਈ ਕੰਮ ਕੀਤਾ ਗਿਆ ਹੈ ਅਤੇ ਵਪਾਰਮੰਡਲ ਦੀ ਟੀਮ ਦੇ ਨਾਲ ਮਿਲ ਕੇ ਵਪਾਰੀਆਂ ਦੇ ਮਸਲੇ ਹਲ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ ਹੈ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਤਕ ਪਹੁੰਚ ਕਰਕੇ ਜਿਆਦਾਤਰ ਮਸਲਿਆ ਦਾ ਹਲ ਵੀ ਕਰਵਾਇਆ ਗਿਆ ਹੈ| ਉਹਨਾਂ ਕਿਹਾ ਕਿ ਵਪਾਰ ਮੰਡਲ ਦੇ ਪ੍ਰਧਾਨ ਦੇ ਤੌਰ ਤੇ ਉਹਨਾਂ ਦਾ ਕਾਰਜਕਾਲ ਕੁੱਝ ਦਿਨ ਪਹਿਲਾਂ ਮੁਕੰਮਲ ਹੋ ਗਿਆ ਹੈ ਅਤੇ ਉਹ ਚਾਹੁੰਦੇ ਹਨ ਕਿ ਮੈਂਬਰ ਜਿਸਨੂੰ ਚਾਹੁਣ ਪ੍ਰਧਾਨ ਦੀ ਜਿੰਮੇਵਾਰੀ ਸੌਂਪ ਦੇਣ| 
ਇਸ ਮੌਕੇ ਹਾਜਿਰ ਮੈਂਬਰਾਂ ਨੇ ਪਿਛਲੀ ਟੀਮ ਦੇ ਕੰਮ ਕਾਜ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੋਰੋਨਾਂ ਮਾਹਾਂਮਾਰੀ ਦੌਰਾਨ ਸ੍ਰੀ ਵਿਨੀਤ ਵਰਮਾ ਵਲੋਂ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ ਅਤੇ ਪ੍ਰਸ਼ਾਸ਼ਨ ਨਾਲ      ਤਾਲਮੇਲ ਕਰਕੇ ਵਪਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹਲ ਲਈ ਲਗਾਤਾਰ ਕੰਮ ਹੋਇਆ ਹੈ| ਮੈਂਬਰਾਂ ਨੇ ਕਿਹਾ ਕਿ ਵਿਨੀਤ ਵਰਮਾ ਤੋਂ ਬਿਹਤਰ ਹੋਰ ਕੋਈ ਉਮੀਦਵਾਰ ਮੌਜੂਦਾ ਨਹੀਂ ਹੈ ਇਸ ਲਈ ਸਰਵਸੰਮਤੀ ਨਾਲ ਉਹਨਾਂ ਨੂੰ ਮੁੜ ਪ੍ਰਧਾਨ ਬਣਾਇਆ ਜਾਵੇ ਅਤੇ ਇਸ ਤੋਂ ਬਾਅਦ ਸ੍ਰੀ ਵਿਨੀਤ ਵਰਮਾ ਨੂੰ ਸਰਵਸੰਮਤੀ ਨਾਲ ਵਪਾਰ ਮੰਡਲ ਦਾ ਮੁੜ ਪ੍ਰਧਾਨ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ|
ਇਸ ਮੌਕੇ ਗੱਲ ਕਰਦਿਆਂ ਸ੍ਰੀ ਵਰਮਾ ਨੇ ਕਿਹਾ ਕਿ ਵਪਾਰ ਮੰਡਲ ਦੀ ਪਿਛਲੀ ਟੀਮ ਪਹਿਲਾਂ ਵਾਂਗ ਹੀ ਕੰਮ ਕਰਦੀ ਰਹੇਗੀ ਅਤੇ ਉਨ੍ਹਾਂ ਵਲੋਂ ਪਿਛਲੀ ਵਾਰ ਵਾਂਗ ਇਸ ਵਾਰ ਵੀ ਵਪਾਰ ਮੰਡਲ ਦੀ ਟੀਮ ਦੇ ਸਹਿਯੋਗ ਨਾਲ ਵਪਾਰੀਆਂ ਨੂੰ ਪੇਸ਼ ਆਉਣ ਵਾਲੀਆਂ ਸੱਮਸਿਆਵਾਂ ਦੇ ਹੱਲ ਲਈ ਆਵਾਜ ਉਠਾਈ ਜਾਵੇਗੀ ਅਤੇ ਵਪਾਰੀਆਂ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਲਈ ਯਤਨ ਜਾਰੀ ਰਹਿਣਗੇ| ਉਹਨਾਂ ਕਿਹਾ ਕਿ ਉਹ ਸਾਰਿਟਾ ਦੇ ਸਹਿਯੋਗ ਨਾਲ ਵਪਾਰੀ ਵਰਗ ਦੀ ਭਲਾਈ ਲਈ ਕੰਮ ਕਰਣਗੇ ਅਤੇ ਵਪਾਰੀਆਂ ਦੇ ਮਸਲੇ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਤਾਂ ਜੋ ਕੋਰੋਨਾ ਕਾਲ ਕਾਰਨ ਉਨ੍ਹਾਂ ਵਿੱਚ ਫੈਲੀ ਨਿਰਾਸ਼ਤਾ ਨੂੰ ਦੂਰ ਕੀਤਾ ਜਾ ਸਕੇ| 
ਇਸ ਮੌਕੇ ਹੋਰਨਾਂ ਤੋਂ ਇਲਾਵਾ     ਚੇਅਰਮੈਨ ਸ੍ਰ. ਸ਼ੀਤਲ ਸਿੰਘ, ਚੀਫ ਪੈਟਰਨ ਸ੍ਰ. ਕੁਲਵੰਤ ਸਿੰਘ ਚੌਧਰੀ, ਪੈਟਰਨ ਸ੍ਰੀ ਸੋਵੇਸ਼ ਗੋਇਲ, ਖਜਾਨਚੀ ਸ੍ਰ. ਫੌਜਾ ਸਿੰਘ, ਸੀਨੀ. ਮੀਤ ਪ੍ਰਧਾਨ ਸ੍ਰੀ ਹਰੀਸ਼ ਸਿੰਗਲਾ, ਸ੍ਰ. ਅਕਵਿੰਦਰ ਸਿੰਘ ਗੋਸਲ ਅਤੇ ਸੁਰੇਸ਼ ਵਰਮਾ, ਮੀਤ ਪ੍ਰਧਾਨ ਸ੍ਰ. ਦਿਲਾਵਰ ਸਿੰਘ ਅਤੇ ਸ੍ਰੀ ਆਤਮਾ ਰਾਮ ਅਗਰਵਾਲ, ਆਡੀਟਰ ਸ੍ਰ. ਜਸਪਾਲ ਸਿੰਘ, ਸਕੱਤਰ ਸ੍ਰੀ ਅਸ਼ੋਕ ਅਗਰਵਾਲ, ਜਾਇੰਟ ਸਕੱਤਰ ਸ੍ਰ ਹਰਪ੍ਰੀਤ ਸਿੰਘ, ਬੂਥ ਇੰਚਾਰਜ ਸ੍ਰ ਸਰਬਜੀਤ ਪ੍ਰਿੰਸ ਅਤੇ ਕਾਰਜਕਾਰੀ ਮੈਂਬਰ ਸ੍ਰੀ ਬੀਰਬਲ ਰਾਇ ਬੰਸਲ, ਸ੍ਰੀ ਕੰਵਲਜੀਤ ਸਿੰਘ, ਰਾਜਪਾਲ ਸਿੰਘ, ਸ੍ਰੀ ਕੁਲਦੀਪ ਸਿੰਘ ਕਟਾਣੀ, ਸ੍ਰੀ ਸ਼ਾਮ ਲਾਲ ਸ਼ਰਮਾ ਅਤੇ ਅੰਕੁਸ਼ ਸ਼ਰਮਾ ਵੀ ਹਾਜਿਰ ਸਨ|  

Leave a Reply

Your email address will not be published. Required fields are marked *