ਵਿਨੀਤ ਵਰਮਾ ਸਰਵਸੰਮਤੀ ਨਾਲ ਵਪਾਰ ਮੰਡਲ ਮੁਹਾਲੀ ਦੇ ਪ੍ਰਧਾਨ ਬਣੇ

ਐਸ ਏ ਐਸ ਨਗਰ, 31 ਜੁਲਾਈ (ਸ.ਬ.) ਵਪਾਰ ਮੰਡਲ ਮੁਹਾਲੀ ਦੀ ਇੱਕ ਮੀਟਿੰਗ ਚੀਫ ਪੈਟਰਨ ਸ੍ਰ ਕੁਲਵੰਤ ਸਿੰਘ ਚੌਧਰੀ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਸਰਵ ਸੰਮਤੀ ਨਾਲ ਵਿਨੀਤ ਵਰਮਾ ਨੂੰ ਵਪਾਰ ਮੰਡਲ ਦਾ ਪ੍ਰਧਾਨ ਚੁਣ ਲਿਆ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਡਲ ਦੇ ਜਨਰਲ ਸਕੱਤਰ ਸ੍ਰ. ਸਰਬਜੀਤ ਸਿੰਘ ਪਾਰਸ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਚੀਫ ਪੈਟਰਨ ਸ੍ਰ. ਕੁਲਵੰਤ ਸਿੰਘ ਚੌਧਰੀ ਤੇ ਚੇਅਰਮੈਨ ਸ੍ਰ. ਸ਼ੀਤਲ ਸਿੰਘ ਨੇ ਸ੍ਰੀ ਵਿਨੀਤ ਵਰਮਾ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ, ਜਿਸ ਉਪਰ ਬਾਕੀ ਸਾਰੇ ਮੈਂਬਰਾਂ ਨੇ ਸਹਿਮਤੀ ਦਿੱਤੀ| ਇਸ ਤਰ੍ਹਾਂ ਸਰਵਸੰਮਤੀ ਨਾਲ ਵਿਨੀਤ ਵਰਮਾ ਨੂੰ ਵਪਾਰ ਮੰਡਲ ਮੁਹਾਲੀ ਦਾ ਪ੍ਰਧਾਨ ਚੁਣ ਲਿਆ ਗਿਆ ਅਤੇ ਉਹਨਾਂ ਨੂੰ ਸਾਰੀ ਟੀਮ ਚੁਣਨ ਦਾ ਹੱਕ ਵੀ ਦਿਤਾ ਗਿਆ|
ਇਸ ਮੌਕੇ ਸ੍ਰੀ ਵਿਨੀਤ ਵਰਮਾ ਨੇ ਕਿਹਾ ਕਿ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ| ਉਹਨਾਂ ਕਿਹਾ ਕਿ ਵਪਾਰੀ ਵਰਗ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਉਹ ਜਲਦੀ ਹੀ ਯੋਗ ਉਪਰਾਲੇ ਕਰਨਗੇ|
ਇਸ ਮੌਕੇ ਸੀ ਮੀਤ ਪ੍ਰਧਾਨ ਸ੍ਰ. ਅਕਵਿੰਦਰ ਸਿੰਘ ਗੋਸਲ, ਪੈਟਰਨ ਸ੍ਰੀ ਸੁਰੇਸ਼ ਗੋਇਲ, ਖਜਾਨਚੀ ਸ੍ਰ. ਫੌਜਾ ਸਿੰਘ, ਗਵਰਨਿੰਗ ਬਾਡੀ ਦੇ ਮੈਂਬਰ ਸ੍ਰੀ ਪ੍ਰੇਮ ਅਰੋੜਾ, ਸ੍ਰ. ਪਰਮਜੀਤ ਸਿੰਘ ਜੋੜਾ, ਸ੍ਰੀ ਆਤਮਾ ਰਾਮ ਅਗਰਵਾਲ, ਸ੍ਰ. ਪ੍ਰੇਮ ਸਿੰਘ ਜੌੜਾ, ਸ੍ਰੀ ਹਰੀਸ਼ ਸਿੰਗਲਾ ਵੀ ਮੌਜੂਦ ਸਨ|

Leave a Reply

Your email address will not be published. Required fields are marked *