ਵਿਨੀਪੈਗ ਵਿੱਚ ਚੱਲਦੀ ਬੱਸ ਵਿੱਚ ਚਾਕੂ ਮਾਰ ਕੇ ਇਕ ਵਿਅਕਤੀ ਨੂੰ ਜ਼ਖਮੀ ਕੀਤਾ

ਵਿਨੀਪੈਗ, 18 ਜਨਵਰੀ (ਸ.ਬ.) ਬੀਤੇ ਦਿਨੀਂ ਸ਼ਹਿਰ ਦੀ ਇੱਕ ਬੱਸ ਵਿੱਚ 27 ਸਾਲਾ ਵਿਅਕਤੀ ਨੂੰ ਕੁਝ ਨਾਬਾਲਗਾਂ ਵਲੋਂ ਚਾਕੂ ਨਾਲ ਵਿੰਨ੍ਹ ਦਿੱਤਾ ਗਿਆ| ਜ਼ਖ਼ਮੀ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਫਿਲਹਾਲ ਸਥਿਰ ਹੈ|
ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਘਟਨਾ ਓਸਬਰੋਨ ਪਿੰਡ ਦੇ ਨਜ਼ਦੀਕ ਵਾਪਰੀ| ਉਨ੍ਹਾਂ ਦਾ ਕਹਿਣਾ ਹੈ ਕਿ ਬੱਸ ਵਿੱਚ ਸਵਾਰ ਕੁਝ ਨਾਲਾਬਗਾਂ ਦਾ ਪੀੜਤ ਨਾਲ ਕਿਸੇ ਗੱਲ ਝਗੜਾ ਹੋ ਗਿਆ| ਇਸ ਪਿੱਛੋਂ ਉਨ੍ਹਾਂ ਨੇ ਉਸ ਤੇ ਚਾਕੂ ਨਾਲ ਹਮਲਾ ਕਰ ਦਿੱਤਾ| ਅਧਿਕਾਰੀਆਂ ਮੁਤਾਬਕ ਹਮਲਾ ਕਰਨ ਤੋਂ ਬਾਅਦ ਉਹ ਫਰਾਰ ਹੋ ਗਏ ਪਰ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਪੀੜਤ ਤੇ ਬੀਅਰ ਸਪਰੇਅ ਛਿੜਕਾਉਣ ਦੀ ਵੀ ਕੋਸ਼ਿਸ਼ ਕੀਤੀ| ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘਟਨਾ ਵੇਲੇ ਬੱਸ ਵਿੱਚ ਬਾਕੀ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ| ਫਿਲਹਾਲ ਪੁਲੀਸ ਨਾਬਾਲਗਾਂ ਦੀ ਭਾਲ ਵਿੱਚ ਜੁਟੀ ਹੋਈ ਹੈ ਅਤੇ ਉਸ ਨੇ ਇਸ ਮਾਮਲੇ ਵਿੱਚ ਲੋਕਾਂ ਕੋਲੋਂ ਸਹਿਯੋਗ ਦੀ ਅਪੀਲ ਵੀ ਕੀਤੀ ਹੈ|

Leave a Reply

Your email address will not be published. Required fields are marked *