ਵਿਨੋਦ ਕਾਂਬਲੀ ਜਲੰਧਰ ਵਿੱਚੋਂ ਲੱਭਣਗੇ ਕ੍ਰਿਕਟ ਦੇ ਹੀਰੇ

ਜਲੰਧਰ, 9 ਜੂਨ (ਸ.ਬ.) ਕ੍ਰਿਕਟ ਵਿੱਚ ਆਪਣਾ ਕਰੀਅਰ ਬਣਾਉਣ ਦੇ ਸੁਪਨਾ ਸਜਾ ਰਹੇ ਨਵੇਂ ਖਿਡਾਰੀਆਂ ਲਈ ਚੰਗੀ ਖਬਰ ਹੈ| ਕ੍ਰਿਕਟਰ ਵਿਨੋਦ ਕਾਂਬਲੀ ਸੈਂਟਰਲ ਪ੍ਰੀਮੀਅਰ ਲੀਗ ਲੈ ਕੇ ਆ ਰਹੇ ਹਨ| ਕਾਂਬਲੀ ਨੇ ਦੱਸਿਆ ਕਿ ਉਹ ਪੰਜਾਬ ਵਿੱਚ ਲੁਕੇ ਹੋਏ ਹੁਨਰ ਦੀ ਤਲਾਸ਼ ਹਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਜਲੰਧਰ ਵਿੱਚ 200 ਬੱਚਿਆਂ ਦੇ ਟ੍ਰਾਇਲ ਲਏ ਜਾਣਗੇ ਅਤੇ ਵਧੀਆ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ|
ਇਸ ਤੋਂ ਪਹਿਲਾਂ ਹਾਲ ਹੀ ਵਿੱਚ ਕ੍ਰਿਕਟਰ ਹਰਭਜਨ ਸਿੰਘ ਭੱਜੀ ਵੱਲੋਂ ਆਪਣੇ ਪਿਤਾ ਦੇ ਨਾਂ ਤੇ ਕ੍ਰਿਕਟ ਲੀਗ ਦਾ ਆਯੋਜਨ ਕੀਤਾ ਗਿਆ ਸੀ|

Leave a Reply

Your email address will not be published. Required fields are marked *