ਵਿਯਤਨਾਮ ਵਿਚ ਚੋਰੀ ਕਰ ਕੇ ਲਿਆਂਦੇ ਗਏ ਹਾਥੀ ਦੰਦ ਜ਼ਬਤ

ਹਨੋਈ, 10 ਜੁਲਾਈ (ਸ.ਬ.)  ਉਤਰੀ ਵਿਯਤਨਾਮ ਵਿਚ ਪੁਲੀਸ ਨੇ ਗੈਰ ਕਾਨੂੰਨੀ ਕਾਰੋਬਾਰ ਵਿਰੁੱਧ ਆਪਣੀ ਹਾਲ ਹੀ ਵਿਚ ਕੀਤੀ ਕਾਰਵਾਈ ਦੇ ਤਹਿਤ ਤਿੰਨ ਟਨ ਹਾਥੀ ਦੰਦ ਜ਼ਬਤ ਕੀਤੇ ਹਨ| ਇਹ ਹਾਥੀ ਦੰਦ ਦੱਖਣੀ ਅਫਰੀਕਾ ਤੋਂ ਚੋਰੀ ਕਰ ਕੇ ਲਿਆਂਦੇ ਗਏ ਸਨ| ਥਾਨਹ ਹੋਆ ਪ੍ਰਾਂਤ ਦੀ ਪੁਲੀਸ ਨੇ ਦੱਸਿਆ ਕਿ ਪੁਲੀਸ ਨੇ ਇਕ ਟਰੱਕ ਵਿਚ ਬਕਸਿਆਂ ਵਿਚ ਰੱਖੇ ਹਾਥੀ ਦੰਦ ਬਰਾਮਦ ਕੀਤੇ| ਇਨ੍ਹਾਂ ਹਾਥੀ ਦੰਦ ਨੂੰ ਦੱਖਣੀ ਡੋਂਗ ਨਾਈ ਪ੍ਰਾਂਤ ਤੋਂ ਹਨੋਈ ਦੀ ਰਾਜਧਾਨੀ ਲਿਆਉਣ ਲਈ ਉਸ ਨੂੰ ਕੰਮ ਉਤੇ ਰੱਖਿਆ ਗਿਆ ਸੀ| ਬੀਤੇ ਸਾਲ ਵਿਯਤਨਾਮ ਦੇ ਦੱਖਣੀ ਵਪਾਰਕ ਕੇਂਦਰ ਹੋ ਚੀ ਮਿਨਹ ਸ਼ਹਿਰ ਵਿਚ ਕਰੀਬ ਸੱਤ ਟਨ ਹਾਥੀ ਦੰਦ ਜ਼ਬਤ ਕੀਤੇ ਗਏ ਸਨ|

Leave a Reply

Your email address will not be published. Required fields are marked *