ਵਿਰਸੇ ਦੀ ਸੰਭਾਲ ਲਈ ਯੂ ਟਿਊਬ ਚੈਨਲ ਦਾ ਉਦਘਾਟਨ ਕੀਤਾ

ਐਸ.ਏ.ਐਸ.ਨਗਰ, 26 ਜੂਨ (ਸ.ਬ.) ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਮੁਹਾਲੀ ਵਲੋਂ ਕੋਵਿਡ-19 ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦਿਆ ਵਿਸ਼ੇਸ਼ ਇਕੱਤਰਤਾ ਕੀਤੀ ਗਈ ਜਿਸ ਵਿੱਚ ਸਭ ਤੋਂ ਪਹਿਲਾਂ  ਭਾਰਤ ਅਤੇ ਚੀਨ ਵਿਚਕਾਰ ਤਿੱਬਤ ਬਾਰਡਰ ਤੇ ਹੋਈ ਝੜਪ ਵਿੱਚ ਦੇਸ਼ ਤੋਂ ਆਪਣੀਆਂ ਜਾਨਾਂ ਕੁਰਬਾਨ ਕਰਕੇ ਸ਼ਹੀਦ ਹੋਏ ਜਵਾਨਾਂ ਅਤੇ ਪਿਛਲੇ ਦਿਨੀਂ ਇਸ ਦੁਨੀਆਂ ਨੂੰ ਅਲਵਿਦਾ ਕਹਿਣ ਵਾਲੇ ਫਿਲਮੀ ਸਿਤਾਰਿਆਂ ਜਿਨ੍ਹਾਂ ਵਿੱਚ ਰਿਸ਼ੀ ਕਪੂਰ, ਇਰਫਾਨ ਖਾਨ ਅਤੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ|
ਇਸ ਮੌਕੇ ਪੰਜਾਬੀ ਲੋਕ ਗਾਇਕ ਭੁਪਿੰਦਰ ਬੱਬਲ ਵਲੋਂ ਵਿਸਰ ਰਹੇ ਪੰਜਾਬੀ ਸੱਭਿਆਚਾਰ ਤੋਂ ਨੌਜਵਾਨਾਂ ਨੂੰ  ਜਾਣੂ ਕਰਵਾਉਣ ਅਤੇ ਵਿਰਸੇ ਦੀ ਸਾਂਭ ਸੰਭਾਲ ਲਈ ਆਪਣੇ ਯੂ-ਟਿਊਬ ਚੈਨਲ ਰੁਆਇਲ ਫੋਕ ਮਿਊਜ਼ਿਕ ਦਾ ਉਦਘਾਟਨ ਕੀਤਾ ਗਿਆ| ਸੁਸਾਇਟੀ ਦੇ ਪ੍ਰਧਾਨ ਅਤੇ ਫਿਲਮ ਅਦਾਕਾਰ ਨਰਿੰਦਰ ਨੀਨਾ ਨੇ ਦੱਸਿਆ ਕਿ ਇਹ ਚੈਨਲ ਵਿਸਰ ਰਹੇ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਦਰਸ਼ਕਾਂ ਤੱਕ ਪਹੁੰਚਾਵੇਗਾ ਅਤੇ ਨਵੇਂ ਅਤੇ ਪੁਰਾਣੇ ਲੋਕ ਗਾਇਕਾਂ ਨੂੰ ਵੀ ਆਪਣੇ ਫਨ ਦਾ ਮੁਜਾਹਰਾ ਕਰਨ ਦਾ ਮੌਕਾ ਦੇਵੇਗਾ| 
ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਗੁਰਪ੍ਰੀਤ ਸਿੰਘ ਖਾਲਸਾ, ਫਿਲਮ ਅਦਾਕਾਰ ਅਮ੍ਰਿੰਤਪਾਲ ਸਿੰਘ, ਜਸਬੀਰ ਸਿੰਘ ਪੰਨੂ, ਸਰਬਜੀਤ ਕੌਰ ਪੰਨੂ, ਆਤਮਜੀਤ ਸਿੰਘ, ਰਮਣੀਕ ਪੰਨੂ, ਸੁਖਬੀਰ ਪਾਲ ਕੌਰ, ਹਰਕੀਰਤ ਪਾਲ, ਮਨਦੀਪ, ਗੱਗੀ ਨਾਹਰ, ਗੁਰਸਿਮਰਨ ਆਦਿ ਹਾਜ਼ਿਰ ਸਨ|

Leave a Reply

Your email address will not be published. Required fields are marked *