ਵਿਰਾਟ ਕੋਹਲੀ ਨੇ ਦੱਸਿਆ, ਆਰ. ਸੀ. ਬੀ ਹੁਣੇ ਤੱਕ ਕਿਉਂ ਨਹੀਂ ਜਿੱਤ ਸਕੀ ਆਈ. ਪੀ. ਐਲ ਖਿਤਾਬ

ਨਵੀਂ ਦਿੱਲੀ, 18 ਮਾਰਚ (ਸ.ਬ.) ਵਿਰਾਟ ਕੋਹਲੀ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ 12ਵੇਂ ਸੀਜ਼ਨ ਲਈ ਕਮਰ ਕਸ ਲਈ ਹੈ| ਇਸ ਸੀਜ਼ਨ ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ (ਸੀ.ਐਸ.ਕੇ.) ਅਤੇ ਰਾਇਲ ਚੈਲੰਜਰ ਬੈਂਗਲੁਰੂ (ਆਰ.ਸੀ.ਬੀ.) ਵਿਚਾਲੇ 23 ਮਾਰਚ ਨੂੰ ਖੇਡਿਆ ਜਾਵੇਗਾ| ਆਰ.ਸੀ.ਬੀ. ਅਜੇ ਤਕ ਇਕ ਵੀ ਖਿਤਾਬ ਆਪਣੇ ਨਾਂ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ|
ਕ੍ਰਿਕਟ ਪ੍ਰੇਮੀਆਂ ਵਿਚਾਲੇ ਇਕ ਚਰਚਾ ਲੰਬੇ ਸਮੇਂ ਤੋਂ ਹੈ ਕਿ ਆਰ.ਸੀ.ਬੀ. ਵਿੱਚ ਕਈ ਦਿੱਗਜ ਕ੍ਰਿਕਟਰ ਹੋਣ ਦੇ ਬਾਵਜੂਦ ਟੀਮ ਖਿਤਾਬ ਕਿਉਂ ਨਹੀਂ ਜਿੱਤ ਸਕੀ ਹੈ| ਹੁਣ ਇਸ ਸਵਾਲ ਦਾ ਜਵਾਬ ਆਰ.ਸੀ.ਬੀ. ਦੇ ਕਪਤਾਨ ਕੋਹਲੀ ਨੇ ਖੁਦ ਦਿੱਤਾ ਹੈ| ਆਰ.ਸੀ.ਬੀ. ਨੇ ਆਈ.ਪੀ.ਐਲ. ਦੀ ਸ਼ੁਰੂਆਤ ਤੋਂ ਅਜੇ ਤਕ ਤਿੰਨ ਫਾਈਨਲ (2009, 2011 ਅਤੇ 2016) ਖੇਡੇ ਹਨ| ਹਰ ਵਾਰ ਟੀਮ ਨੂੰ ਦੂਜੇ ਸਥਾਨ ਤੇ ਰਹਿ ਕੇ ਸਬਰ ਕਰਨਾ ਪਿਆ ਹੈ| ਆਰ.ਸੀ.ਬੀ. ਦੇ ਇਕ ਵੀ ਖਿਤਾਬ ਨਾ ਜਿੱਤਣ ‘ਤੇ ਕੋਹਲੀ ਨੇ ਪੱਤਰਕਾਰਾਂ ਨੂੰ ਕਿਹਾ, ”ਅਸਫਲਤਾ ਉੱਥੇ ਹੀ ਮਿਲਦੀ ਹੈ ਜਿੱਥੇ ਫੈਸਲੇ ਠੀਕ ਢੰਗ ਨਾਲ ਨਹੀਂ ਕੀਤੇ ਜਾਂਦੇ ਹਨ| ਜੇਕਰ ਮੈਂ ਇੱਥੇ ਬੈਠ ਕੇ ਕਹਿੰਦਾ ਹਾਂ ਕਿ ਸਾਡੀ ਕਿਸਮਤ ਖਰਾਬ ਸੀ ਤਾਂ ਇਹ ਸਹੀ ਨਹੀਂ ਹੋਵੇਗਾ| ਤੁਸੀਂ ਆਪਣੀ ਕਿਸਮਤ ਖੁਦ ਬਣਾਉਂਦੇ ਹੋ| ਜੇਕਰ ਤੁਸੀਂ ਖਰਾਬ ਫੈਸਲਾ ਕਰਦੇ ਹੋ ਅਤੇ ਦੂਜੀ ਟੀਮ ਚੰਗਾ ਕਰਦੀ ਹੈ ਤਾਂ ਤੁਸੀਂ ਹਾਰ ਜਾਵੋਗੇ|”

Leave a Reply

Your email address will not be published. Required fields are marked *