ਵਿਰਾਟ ਦੀ ਬੱਲੇਬਾਜ਼ੀ ਦੇ ਮੁਰੀਦ ਹੋਏ ਯੁਵਰਾਜ, ਕਿਹਾ- ਇਹ ਸਿਰਫ ਕਹਾਣੀਆਂ ਵਿੱਚ ਹੁੰਦਾ

ਨਵੀਂ ਦਿੱਲੀ, 7 ਮਾਰਚ (ਸ.ਬ.) ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਦੇ ਖਿਲਾਫ ਦੂਜੇ ਵਨ ਡੇ ਵਿੱਚ ਬਿਹਤਰੀਨ 116 ਦੌੜਾਂ ਦੀ ਪਾਰੀ ਖੇਡੀ ਅਤੇ ਭਾਰਤ ਨੇ ਇਹ ਮੈਚ 8 ਦੌੜਾਂ ਨਾਲ ਜਿੱਤ ਲਿਆ ਸੀ| ਇਸ ਦੌਰਾਨ ਕੋਹਲੀ ਨੇ ਆਪਣੇ ਵਨ ਡੇ ਕੈਰੀਅਰ ਦਾ 40ਵਾਂ ਸੈਂਕੜਾ ਵੀ ਜੜਿਆ ਅਤੇ ਭਾਰਤ ਨੂੰ 500ਵੀਂ ਜਿੱਤ ਵੀ ਦਿਵਾਈ| ਵਿਰਾਟ ਦੇ ਇਸ ਲਾਜਵਾਬ ਪ੍ਰਦਰਸ਼ਨ ਨੂੰ ਲੈ ਕੇ ਯੁਵਰਾਜ ਸਿੰਘ ਨੇ ਵਿਰਾਟ ਦੀਆਂ ਸਿਫਤਾਂ ਦੇ ਪੁਲ ਬੰਨ੍ਹੇ ਹਨ|
ਯੁਵਰਾਜ ਸਿੰਘ ਨੇ ਵਿਰਾਟ ਦੀ ਸ਼ਲਾਘਾ ਕਰਦੇ ਹੋਏ ਟਵੀਟ ਤੇ ਲਿਖਿਆ, ਵਿਰਾਟ ਨੇ 40ਵਾਂ ਸੈਂਕੜਾ ਜੜਿਆ| ਮੈਨੂੰ ਲਗਦਾ ਹੈ ਕਿ ਇਹ ਸਿਰਫ ਕਹਾਣੀਆਂ ਵਿੱਚ ਹੁੰਦਾ ਹੈ| ਬੁਮਰਾਹ ਦੀ ਸ਼ਲਾਘਾ ਕਰਦੇ ਹੋਏ ਯੁਵਰਾਜ ਨੇ ਲਿਖਿਆ, ਜਸਪ੍ਰੀਤ ਬੁਮਰਾਹ ਟੀਮ ਵਿੱਚ ਬਿਹਤਰੀਨ ਪ੍ਰਦਰਸ਼ਨ ਕਰ ਰਹੇ ਹਨ| ਜ਼ਿਕਰਯੋਗ ਹੈ ਕਿ ਆਸਟਰੇਲੀਆਈ ਕ੍ਰਿਕਟ ਟੀਮ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਖੇਡਣ ਲਈ ਭਾਰਤ ਆਈ ਹੈ| ਦੂਜੇ ਵਨ ਡੇ ਮੈਚ ਵਿੱਚ ਜਦੋਂ ਭਾਰਤੀ ਮੱਧ ਕ੍ਰਮ ਲੜਖੜਾ ਗਿਆ ਤਾਂ ਵਿਰਾਟ ਕੋਹਲੀ ਨੇ ਆਪਣੇ ਮੋਢਿਆਂ ਤੇ ਜ਼ਿੰਮੇਵਾਰੀ ਲੈਂਦੇ ਹੋਏ ਟੀਮ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਇਆ| ਵਿਰਾਟ ਨੇ ਆਪਣੀ ਇਸ ਪਾਰੀ ਵਿੱਚ ਸੁਰੱਖਿਅਤ ਸ਼ਾਟ ਖੇਡਦੇ ਹੋਏ 10 ਚੌਕੇ ਲਗਾਏ| ਇਸ ਦੌਰਾਨ ਉਨ੍ਹਾਂ ਨੇ 120 ਗੇਂਦਾਂ ਦਾ ਸਾਹਮਣਾ ਕੀਤਾ|

Leave a Reply

Your email address will not be published. Required fields are marked *