ਵਿਰਾਸਤੀ ਅਖਾੜਾ ਭਲਕੇ

ਐਸ ਏ ਐਸ ਨਗਰ, 28 ਜੁਲਾਈ (ਸ.ਬ.) ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ ਮੁਹਾਲੀ, ਪ੍ਰਾਚੀਨ ਕਲਾ ਕੇਂਦਰ ਮੁਹਾਲੀ ਦੇ ਸਹਿਯੋਗ ਨਾਲ ਆਪਣੇ ਮਹੀਨੇਵਾਰ ਵਿਰਾਸਤੀ ਅਖਾੜੇ ਵਿੱਚ ਪੰਜਵਾਂ ਪ੍ਰੋਗਰਾਮ 29 ਜੁਲਾਈ ਨੂੰ ਸ਼ਾਮੀ 6:30 ਵਜੇ ਪ੍ਰਾਚੀਨ ਕਲਾ ਕੇਂਦਰ ਸੈਕਟਰ-71, ਨੇੜੇ (ਆਈ.ਵੀ.ਵਾਈ ਹਸਪਤਾਲ) ਵਿੱਚ ਕੀਤਾ ਜਾ ਰਿਹਾ ਹੈ|
ਸੁਸਾਇਟੀ ਦੇ ਪ੍ਰਧਾਨ ਤੇ ਫਿਲਮ ਕਲਾਕਾਰ ਨਰਿੰਦਰ ਨੀਨਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਹਾਸਰਸ, ਲੋਕ ਸਾਜ਼, ਲੋਕ ਗੀਤ ਤੇ ਲੋਕ ਨਾਚ ਦੀਆਂ ਪੇਸ਼ਕਾਰੀਆਂ ਹੋਣਗੀਆਂ ਤੇ ਨਾਲ ਹੀ ਜੀਵਨ ਭਰ ਕਲਾ ਨੂੰ ਦਿੱਤੀਆਂ ਸੇਵਾਵਾਂ ਲਈ ਉਸਤਾਦ ਸਲਾਮਦੀਨ ”ਅਲਗੋਜ਼ਾ ਵਾਦਕ” ਤੇ ਉਸਤਾਦ ਦੇਵਰਾਜ ”ਢੋਲੀ” ਦਾ ਸਨਮਾਨ ਵੀ ਕੀਤਾ ਜਾਵੇਗਾ|

Leave a Reply

Your email address will not be published. Required fields are marked *