ਵਿਰਾਸਤ ਸਿਖੀਜ਼ਮ ਟਰੱਸਟ ਨੇ ਇਨਾਮ ਵੰਡ ਸਮਾਗਮ ਕਰਵਾਇਆ


ਨਵੀਂ ਦਿੱਲੀ, 6 ਨਵੰਬਰ (ਸ.ਬ.) ਵਿਰਾਸਤ ਸਿਖੀਜ਼ਮ ਟਰੱਸਟ ਵਲੋਂ ਪੰਜ ਰੋਜ਼ਾ 10 ਮੀਟਰ ਮਹਾਰਾਜਾ ਦਲੀਪ ਸਿੰਘ ਸ਼ੁਟਿੰਗ ਓਪਨ ਚੈਂਪੀਅਨਸ਼ਿੱਪ ਮੁਕਾਬਲੇ ਕਰਵਾਉਣ ਉਪਰੰਤ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਇਨਾਮ ਵੰਡ ਸਮਾਗਮ ਕਰਵਾਇਆ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਚੇਅਰਮੈਨ ਰਜਿੰਦਰ ਸਿੰਘ ਨੇ ਕਿਹਾ ਇਸ ਸਮਾਗਮ ਦੇ ਮੁੱਖ ਮਹਿਮਾਨ ਕਲਾਸੀਕਲ ਗਾਇਕ ਰਾਜਾ ਸਿੰਘ ਸਨ| ਗਾਇਕ ਰਾਜਾ ਸਿੰਘ ਨੇ ਇਸ ਮੌਕੇ ਕਲਾਸੀਕਲ ਗਾਇਨ ਪੇਸ਼ ਕੀਤਾ ਅਤੇ ਵਾਅਦਾ ਕੀਤਾ ਕਿ ਉਹ ਟਰਸੱਟ ਨਾਲ ਜੁੜੇ ਬੱਚਿਆਂ ਨੂੰ ਮੁਫਤ ਵਿੱਚ ਗੁਰਮਤਿ ਸੰਗੀਤ ਦੀ ਸਿਖਲਾਈ ਦੇਣਗੇ| ਇਸ ਮੌਕੇ ਪਿਸਟਲ ਮੁਕਾਬਲੇ (ਕੁੜੀਆਂ) ਵਿੱਚ ਜੇਤੂ ਲਵਲੀਨ ਕੌਰ ਅਤੇ ਹੋਰਨਾਂ ਮੁਕਾਬਲਿਆਂ ਵਿੱਚ ਜੇਤੂ ਵਿਨੀਤ ਕੌਰ,  ਦਰਵੇਸ਼ ਸਿੰਘ,  ਜਤਿਨ ਗੋਇਲ,  ਅਕਸ਼ਦੀਪ ਸਿੰਘ, ਮਯੰਕ , ਰਜਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ| ਇਸ ਮੌਕੇ ਕੋਚ ਵਿਕਰਮ ਸਿੰਘ, ਦੀਪਕ , ਅਸ਼ੀਸ਼ ਪਾਂਡੇ, ਪੁਸ਼ਪਿੰਦਰ ਸਿੰਘ, ਕੁਲਦੀਪ ਸਿੰਘ ਢਡਿਆਲਾ ਨੂੰ ਵੀ ਸਨਮਾਨਿਤ ਕੀਤਾ ਗਿਆ| 
ਇਸ ਮੌਕੇ ਟਰੱਸਟ ਦੇ            ਐਡਵੋਕੇਟ ਸੰਦੀਪ ਸਿੰਘ ਸ਼ੁਕਰਚੱਕੀਆ, ਵਿਕੀ ਸਪੋਰਟਸ ਐਕਡਮੀ ਦੇ ਸੰਚਾਲਕ  ਖਿਡਾਰੀ ਵਿਕਰਮ ਸਿੰਘ, ਬਨਿੰਦਰ ਸਿੰਘ, ਮਨਜੀਤ ਸਿੰਘ, ਏਸ਼ੀਆ ਸੋਨ ਤਮਗਾ ਜੇਤੂ ਭਲਵਾਨ ਰਮੇਸ਼ ਕੁਮਾਰ, ਕ੍ਰਿਕਟਰ ਦੇ ਰਣਜੀ ਖਿਡਾਰੀ ਗੁਲਸ਼ਿੰਦਰ ਸਿੰਘ, ਪਰਮਜੀਤ ਕੌਰ ਅਤੇ ਜਸਪਾਲ ਸਿੰਘ ਵੀ ਮੌਜੂਦ ਸਨ| 

Leave a Reply

Your email address will not be published. Required fields are marked *