ਵਿਰੋਧੀਆਂ ਦੇ ਪਿੱਛੇ ਹਟਣ ਤੋਂ ਬਾਅਦ ਬਿਲ ਇੰਗਲਿਸ਼ ਬਣ ਸਕਦੇ ਹਨ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ

ਵੈਲਿੰਗਟਨ, 8 ਦਸੰਬਰ (ਸ.ਬ.) ਨਿਊਜ਼ੀਲੈਂਡ ਦੇ ਵਿੱਤ ਮੰਤਰੀ ਬਿੱਲ ਇੰਗਲਿਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਮੁੱਖ ਦਾਅਵੇਦਾਰ ਬਣ ਗਏ ਹਨ, ਕਿਉਂਕਿ ਉਨ੍ਹਾਂ ਦੇ ਦੋ ਵਿਰੋਧੀ ਪਿੱਛੇ ਹੱਟ ਗਏ ਹਨ| ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਜਾਨ ਕੀ ਨੇ ਪਿਛਲੇ ਦਿਨੀਂ ਅਸਤੀਫਾ ਦੇ ਦਿੱਤਾ ਸੀ| ਪੁਲੀਸ ਮੰਤਰੀ ਜਯੂਡਿਥ ਕੋਲਿਨਜ਼ ਅਤੇ ਸਿਹਤ ਮੰਤਰੀ ਜੋਨਾਥਨ ਕੋਲਮੇਨ ਨੇ ਆਪਣੀ ਨਾਮਜ਼ਦਗੀ ਵਾਪਸ ਲੈਂਦਿਆਂ ਇੰਗਲਿਸ਼ ਨੂੰ ਸਮਰਥਨ ਦੇ ਦਿੱਤਾ| ਹਫ਼ਤੇ ਦੀ ਸ਼ੁਰੂਆਤ ਵਿੱਚ ਅਚਾਨਕ ਅਸਤੀਫੇ ਦਾ ਐਲਾਨ ਕਰਨ ਵਾਲੇ ਪ੍ਰਧਾਨ ਮੰਤਰੀ ਜਾਨ ਕੀ ਨੇ ਵੀ ਆਪਣੇ ਵਾਰਿਸ ਦੇ ਤੌਰ ਤੇ ਇੰਗਲਿਸ਼ ਦਾ ਨਾਂ ਹੀ ਲਿਆ ਸੀ| ਸੱਤਾ ਰੂੜ੍ਹ ਨੈਸ਼ਨਲ ਪਾਰਟੀ ਦੇ ਸੰਸਦ ਮੈਂਬਰਾਂ ਕੋਲੋਂ ਵੋਟਿੰਗ ਕਰਵਾਈ ਗਈ, ਜਿਸ ਵਿੱਚ ਇਹ ਗੱਲ ਸਾਹਮਣੇ ਆਈ ਕਿ ਇੰਗਲਿਸ਼ ਕੋਲ ਵੱਡੀ ਗਿਣਤੀ ਵਿੱਚ ਸਮਰਥਨ ਹੈ| ਇਸ ਤੋਂ ਬਾਅਦ ਦੋਵੇਂ ਵਿਰੋਧੀ ਪਿੱਛੇ ਹੱਟ ਗਏ ਸਨ| ਨਿਊਜ਼ੀਲੈਂਡ ਦੀ ਇੱਕ ਅਖ਼ਬਾਰ ਵਿੱਚ ਕਿਹਾ ਗਿਆ ਹੈ, ”ਘੱਟੋ-ਘੱਟ 30 ਸੰਸਦ ਮੈਂਬਰਾਂ ਨੇ ਇੰਗਲਿਸ਼ ਪ੍ਰਤੀ ਸਮਰਥਨ ਪ੍ਰਗਟਾਇਆ ਹੈ, ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਨੈਸ਼ਨਲ ਪਾਰਟੀ ਦੇ 59 ਵੋਟ ਕਾਕਸ ਵਿਚੋਂ ਅੱਧੇ ਸਮਰਥਨ ਹਾਸਲ ਹੈ|” ਰੇਡੀਓ ਨਿਊਜ਼ੀਲੈਂਜ ਅਤੇ ਫੇਅਰਫੈਕਸ ਮੀਡੀਆ ਦੇ ਸਰਵੇਖਣ ਵਿੱਚ ਵੀ 54 ਸਾਲਾ ਇੰਗਲਿਸ਼ ਨੂੰ ਬਹੁਮਤ ਦੇ ਨਾਲ ਸਮਰਥਨ ਦਿਖਾਇਆ ਗਿਆ ਸੀ| ਅਗਵਾਈ ਤੇ ਕਾਕਸ ਵੋਟਾਂ ਸੋਮਵਾਰ ਨੂੰ ਪੈਣੀਆਂ ਹਨ| ਇੰਗਲਿਸ਼ ਨੇ ਕਿਹਾ ਕਿ ਉਹ ਵਿੱਤ ਮੰਤਰੀ ਦਾ ਅਹੁਦਾ ਸਟੀਫਨ ਜਾਏਸ ਨੂੰ ਦੇਣਗੇ, ਜਿਹੜੇ ਮੌਜੂਦਾ ਸਮੇਂ ਵਿੱਚ ਆਰਥਿਕ ਵਿਕਾਸ ਮੰਤਰੀ ਹਨ|

Leave a Reply

Your email address will not be published. Required fields are marked *