ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਉਤਾਰੇ ਜਾਣ ਤੋਂ ਬਾਅਦ ਖਹਿਰਾ ਨੂੰ ਪੰਜਾਬ ਲਵਾਰਿਸ ਲੱਗਣ ਲੱਗਿਆ: ਭਗਵੰਤ ਮਾਨ

ਚੰਡੀਗੜ੍ਹ, 7 ਅਗਸਤ (ਸ.ਬ.) ਆਮ ਆਦਮੀ ਪਾਰਟੀ ਵਿੱਚ ਚੱਲ ਰਹੇ ਕਲੇਸ਼ ਤੇ ਚੁੱਪੀ ਤੋੜਦੇ ਹੋਏ ਸੀਨੀਅਰ ਆਗੂ ਭਗਵੰਤ ਮਾਨ ਨੇ ਸੁਖਪਾਲ ਖਹਿਰਾ ਤੇ ਵੱਡਾ ਹਮਲਾ ਬੋਲਿਆ ਹੈ| ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਸੁਖਪਾਲ ਖਹਿਰਾ ਲਈ 26 ਜੁਲਾਈ 2018 ਤੋਂ ਪਹਿਲਾਂ ਪੰਜਾਬ ਖੁਦ ਮੁਖਤਿਆਰ ਸੀ ਪਰ ਜਦੋਂ 26 ਜੁਲਾਈ ਸ਼ਾਮ ਨੂੰ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਜਾਣ ਦਾ ਸੁਨੇਹਾ ਆਇਆ ਤਾਂ ਪੰਜਾਬ ਲਾਵਾਰਿਸ ਹੋ ਗਿਆ| ਮਾਨ ਨੇ ਕਿਹਾ ਕਿ ਜਿਵੇਂ ਹੀ ਸੁਖਪਾਲ ਖਹਿਰਾ ਤੋਂ ਅਹੁਦਾ ਖੁੱਸਿਆ ਤਾਂ ਉਨ੍ਹਾਂ ਪਾਰਟੀ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ| ਖਹਿਰਾ ਕਹਿੰਦੇ ਸਨ ਕਿ ਮੈਂ ਬਾਦਲਾਂ ਖਿਲਾਫ ਖੁੱਲ੍ਹ ਕੇ ਬੋਲਦਾ ਰਿਹਾ, ਹੋਰ ਮੁੱਦਿਆਂ ਤੇ ਮੈਂ ਬੇਬਾਕ ਬੋਲਿਆ, ਖਹਿਰਾ ਹੁਣ ਵੀ ਬੋਲ ਸਕਦੇ ਹਨ ਸਿਰਫ ਅਹੁਦਾ ਹੀ ਗਿਆ ਹੈ ਜੀਭ ਤਾਂ ਉਹੋ ਹੈ|
ਮਾਨ ਨੇ ਕਿਹਾ ਕਿ ਜਦੋਂ ਉਹ ਬਿਮਾਰ ਸੀ ਤਾਂ ਉਨ੍ਹਾਂ ਖਿਲਾਫ ਬਿਆਨਬਾਜ਼ੀ ਕੀਤੀ ਗਈ, ਜਦਕਿ ਮੈਂ ਚੁੱਪ ਸੀ ਪਰ ਮੇਰੀ ਚੁੱਪ ਨੂੰ ਹੀ ਇਨ੍ਹਾਂ ਨੇ ਮੇਰੀ ਕਮਜ਼ੋਰੀ ਸਮਝ ਲਿਆ|

Leave a Reply

Your email address will not be published. Required fields are marked *