ਵਿਰੋਧੀ ਪਾਰਟੀਆਂ ਵੱਲੋਂ ਭਾਜਪਾ ਵਿਰੁੱਧ ਗਠਜੋੜ ਬਣਾਉਣ ਦੀ ਤਿਆਰੀ

ਕੋਲਕਾਤਾ ਦੇ ਪਰੇਡ ਗਰਾਉਂਡ ਤੋਂ ਵਿਰੋਧੀ ਨੇਤਾਵਾਂ ਨੇ ਆਉਣ ਵਾਲੀਆਂ ਚੋਣਾਂ ਲਈ ਜੋ ਬਿਗਲ ਵਜਾਉਣ ਦੀ ਕੋਸ਼ਿਸ਼ ਕੀਤੀ ਹੈ ਉਸ ਵਿੱਚ ਅਸੁਭਾਵਿਕ ਵਰਗਾ ਕੁੱਝ ਨਹੀਂ ਹੈ| ਨਰਿੰਦਰ ਮੋਦੀ ਸਰਕਾਰ ਅਤੇ ਭਾਜਪਾ ਦੇ ਵਿਰੁੱਧ ਜਿਨ੍ਹਾਂ ਪਾਰਟੀਆਂ ਨੇ ਚੋਣ ਲੜਣੀ ਹੈ, ਉਹ ਪਹਿਲਾਂ ਤੋਂ ਨਿਸ਼ਾਨਦੇਹ ਹਨ| ਉਨ੍ਹਾਂ ਦਾ ਸੁਰ ਹਮਲਾਵਰ ਰਹਿਣਾ ਹੀ ਹੈ| ਕੋਲਕਾਤਾ ਰੈਲੀ ਵਿੱਚ ਇਹੀ ਦਿਖਿਆ ਹੈ| ਚੋਣਾਂ ਤੋਂ ਪਹਿਲਾਂ ਰਾਜਨੀਤਕ ਸਮੀਕਰਣਾਂ ੱਤੇ ਇਸ ਨਾਲ ਕੋਈ ਫਰਕ ਨਹੀਂ ਆਉਣ ਵਾਲਾ ਹੈ| ਜਿਨ੍ਹਾਂ ਪਾਰਟੀਆਂ ਦੇ ਵਿਚਾਲੇ ਗਠਜੋੜ ਹੋਣਾ ਹੈ, ਉਨ੍ਹਾਂ ਦਾ ਨਿਰਧਾਰਣ ਵੀ ਉੱਥੋਂ ਨਹੀਂ ਹੋਣਾ ਸੀ| ਉਹ ਲਗਭਗ ਤੈਅ ਹੈ| ਇੱਕ ਮੰਚ ਤੇ ਇਕੱਠਾ ਹੋਣ ਦਾ ਮਤਲਬ ਇਹ ਨਹੀਂ ਕਿ ਉਹ ਸਭ ਚੋਣਾਂ ਵਿੱਚ ਵੀ ਮਿਲਕੇ ਲੜਣਗੇ| ਖੁਦ ਮਮਤਾ ਬੈਨਰਜੀ ਨੇ ਹੀ ਕਾਂਗਰਸ ਨੂੰ ਗਠਜੋੜ ਵਿੱਚ ਸ਼ਾਮਿਲ ਕਰਨ ਦੀ ਉੱਥੇ ਕੋਈ ਘੋਸ਼ਣਾ ਨਹੀਂ ਕੀਤੀ| ਉਨ੍ਹਾਂ ਨੇ ਸਿਰਫ ਮੋਦੀ ਸਰਕਾਰ ਨੂੰ ਉਖਾੜ ਸੁੱਟਣ ਦਾ ਐਲਾਨ ਕੀਤਾ| ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਇਕੱਲੇ ਲੜਣਗੇ ਤਾਂ ਚੰਦਰਬਾਬੂ ਨਾਇਡੂ ਵੀ ਆਂਧ੍ਰ ਪ੍ਰਦੇਸ਼ ਵਿੱਚ ਇਕੱਲੇ ਚਲੋ ਦੇ ਹੀ ਰਸਤੇ ਤੇ ਹਨ| ਬਾਵਜੂਦ ਇਹਨਾਂ ਨੇਤਾਵਾਂ ਦੇ ਇੱਕ ਸੁਰ ਵਿੱਚ ਕੀਤੇ ਗਏ ਐਲਾਨ ਨਾਲ ਚੁਣਾਵੀ ਮਾਹੌਲ ਗਰਮ ਹੋ ਗਿਆ ਹੈ| ਸੁਰ ਇਹੀ ਹੈ ਕਿ ਸਾਡੇ ਵਿਚਾਲੇ ਭਾਵੇਂ ਕੁੱਝ ਮਤਭੇਦ ਹਨ ਪਰ ਭਾਜਪਾ ਨੂੰ ਹਰਾਉਣ ਦੇ ਮਾਮਲੇ ਵਿੱਚ ਅਸੀਂ ਸਭ ਇੱਕ ਹਾਂ| ਅਜਿਹੀਆਂ ਰੈਲੀਆਂ ਨਾਲ ਆਮ ਵੋਟਰਾਂ ਦੇ ਵਿਚਾਲੇ ਸੁਨੇਹਾ ਜਾਂਦਾ ਹੈ ਕਿ ਦੇਸ਼ ਭਰ ਦੇ ਇੰਨੇ ਦਲ ਅਤੇ ਨੇਤਾ ਸਮਾਂ ਪੈਣ ਤੇ ਭਾਜਪਾ ਦੇ ਵਿਰੁੱਧ ਇਕੱਠੇ ਹੋ ਸਕਦੇ ਹਨ| ਇਸ ਸੁਨੇਹੇ ਨਾਲ ਮੋਦੀ ਵਿਰੋਧੀ ਵੋਟਰਾਂ ਦੇ ਇੱਕ ਤਬਕੇ ਦੇ ਅੰਦਰ ਇਹ ਉਮੀਦ ਪੈਦਾ ਹੋ ਸਕਦੀ ਹੈ ਕਿ ਉਨ੍ਹਾਂ ਦਾ ਮਤ ਵਿਅਰਥ ਨਹੀਂ ਜਾਵੇਗਾ| ਰੈਲੀ ਦਾ ਇੱਕ ਪ੍ਰਮੁੱਖ ਉਦੇਸ਼ ਦੇਸ਼ ਭਰ ਦੇ ਅਜਿਹੇ ਵੋਟਰਾਂ ਨੂੰ ਪ੍ਰਭਾਵਿਤ ਕਰਨਾ ਵੀ ਸੀ| ਇਹ ਕਿੰਨਾ ਅਸਰ ਪਾ ਸਕੇਗਾ, ਇਸਦਾ ਅੰਦਾਜਾ ਲਗਾਉਣਾ ਅਜੇ ਮੁਸ਼ਕਿਲ ਹੈ| ਭਾਰਤ ਵਰਗੇ ਦੇਸ਼ ਵਿੱਚ ਵੱਖ – ਵੱਖ ਖੇਤਰਾਂ ਦੇ ਵੋਟਰਾਂ ਦੀ ਸੋਚ ਨੂੰ ਇੱਕ ਰੂਪ ਕਰ ਦੇਣਾ ਆਸਾਨ ਨਹੀਂ ਹੈ| ਭਾਜਪਾ ਮੋਟਾ- ਮੋਟੀ ਅਖਿਲ ਭਾਰਤੀ ਸਵਰੂਪ ਦੀ ਪਾਰਟੀ ਹੋ ਚੁੱਕੀ ਹੈ| ਉਨ੍ਹਾਂ ਦੀਆਂ ਅਤੇ ਭਾਜਪਾ ਨੇਤਾਵਾਂ ਦੀਆਂ ਚੁਣਾਵੀ ਰੈਲੀਆਂ ਹੁਣ ਸ਼ੁਰੂ ਹੋਣ ਵਾਲੀਆਂ ਹਨ| ਜੋ ਨੇਤਾ ਕੋਲਕਾਤਾ ਵਿੱਚ ਇੱਕਠੇ ਹੋਏ ਸਨ ਉਨ੍ਹਾਂ ਵਿਚੋਂ ਜਿਆਦਾਤਰ ਨੂੰ ਇਸ ਤੋਂ ਬਾਅਦ ਆਪਣੇ – ਆਪਣੇ ਰਾਜਾਂ ਵਿੱਚ ਮੋਦੀ ਅਤੇ ਭਾਜਪਾ ਜਾਂ ਉਸਦੇ ਸਹਿਯੋਗੀ ਦਲਾਂ ਦਾ ਮੁਕਾਬਲਾ ਕਰਨਾ ਹੈ| ਮਤਦਾਨ ਤੱਕ ਉਨ੍ਹਾਂ ਦੇ ਕੋਲ ਇੰਨਾ ਸਮਾਂ ਨਹੀਂ ਹੋਵੇਗਾ ਕਿ ਉਹ ਇਸ ਤਰ੍ਹਾਂ ਵਾਰ-ਵਾਰ ਇੱਕਠੇ ਮੰਚ ਉੱਤੇ ਆ ਸਕਣ| ਇਸਦਾ ਮਤਲਬ ਹੋਇਆ ਮੋਦੀ ਅਤੇ ਭਾਜਪਾ ਅਤੇ ਐਨ ਡੀ ਏ ਦੇ ਨੇਤਾਵਾਂ ਦੇ ਤਿੱਖੇ ਨਿਸ਼ਾਨਿਆਂ ਦਾ ਇਨ੍ਹਾਂ ਨੂੰ ਵੱਖ-ਵੱਖ ਸਾਮਣਾ ਕਰਨਾ ਪਵੇਗਾ|
ਸਰੋਜ ਅਗਰਵਾਲ

Leave a Reply

Your email address will not be published. Required fields are marked *