ਵਿਵਾਦਿਤ ਬਿਲ ਤੇ ਵਸੂੰਧਰਾ ਸਰਕਾਰ ਘਿਰੀ, ਕਿਹਾ ਹੋਵੇਗੀ ਸਮੀਖਿਆ

ਨਵੀਂ ਦਿੱਲੀ, 24 ਅਕਤੂਬਰ (ਸ.ਬ.)  ਰਾਜਸਥਾਨ ਵਿੱਚ ਸਿਆਸੀ ਤੁਫਾਨ ਲਿਆਉਣ ਵਾਲੇ ਵਿਵਾਦਿਤ ਆਰਡੀਨੈਂਸ ਨੂੰ ਵਸੁੰਧਰਾ ਸਰਕਾਰ ਨੇ ਵਿਧਾਨ ਸਭਾ ਦੀ ਨਿਯੁਕਤ ਕਮੇਟੀ ਨੂੰ ਭੇਜ ਦਿੱਤਾ ਹੈ| ਬੀਤੇ ਦਿਨ ਵਿਧਾਨ ਸਭਾ ਵਿੱਚ ਸੂਬਾ ਸਰਕਾਰ ਵਲੋਂ ਪੇਸ਼ ਕੀਤੇ ਗਏ ਆਰਡੀਨੈਂਸ ਢੰਡ ਰੈਗੂਲੇਸ਼ਨ ਰਾਜਸਥਾਨ ਸੋਧ ਬਿਲ 2017 ਨੂੰ ਲੈ ਕੇ ਵਿਰੋਧੀ ਧਿਰ ਦੇ ਹੰਗਾਮੇ ਤੋਂ ਬਾਅਦ ਵਸੁੰਧਰਾ ਰਾਜੇ ਘਿਰ ਗਈ ਹੈ| ਦੱਸਿਆ ਜਾ ਰਿਹਾ ਹੈ ਕਿ ਰਾਜੇ ਨੇ ਕੈਬਨਿਟ ਦੇ ਸੀਨੀਅਰ ਮੰਤਰੀਆਂ ਨੇ ਇਸ ਮਸਲੇ ਤੇ ਗੱਲਬਾਤ ਤੋਂ ਬਾਅਦ ਇਹ ਫੈਸਲਾ ਲਿਆ ਕਿ ਆਰਡੀਨੈਂਸ ਦੀ ਇਕ ਪੈਨਲ ਵਲੋਂ ਸਮੀਖਿਆ ਕੀਤੀ ਜਾਵੇ|

Leave a Reply

Your email address will not be published. Required fields are marked *