ਵਿਵੇਕ ਹਾਈ ਸਕੂਲ ਸੈਕਟਰ -70 ਪੇਰੈਂਟਸ ਐਸੋਸੀਏਸ਼ਨ ਦਾ ਗਠਨ

ਐਸ. ਏ. ਐਸ. ਨਗਰ, 7 ਫਰਵਰੀ (ਸ.ਬ.) ਵਿਵੇਕ ਹਾਈ ਸਕੂਲ ਸੈਕਟਰ -70 ਵਿਚ ਪੜਦੇ ਬੱਚਿਆਂ ਦੇ ਮਾਪਿਆਂ ਵਲੋਂ ਵਿਵੇਕ ਹਾਈ ਸਕੂਲ ਸੈਕਟਰ -70 ਪੇਰੈਂਟਸ ਐਸਸੀਏਸ਼ਨ ਦਾ ਗਠਨ ਕੀਤਾ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਇਸ ਸਕੂਲ ਵਲੋਂ ਆਪ ਮੁਹਾਰੇ ਵਧਾਈਆਂ ਫੀਸਾਂ ਨੂੰ ਘੱਟ ਕਰਵਾਉਣ ਸੰਬੰਧੀ ਸਕੂਲ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਜਾਵੇ| ਐਸੋਸੀਏਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਜੇ ਮੈਨਜੇਮੈਂਟ ਨੇ ਫੀਸਾਂ ਘੱਟ ਕਰਨ ਸਬੰਧੀ ਹਾਂ ਪੱਖੀ ਹੁੰਗਾਰਾ ਨਾ ਭਰਿਆ ਤਾਂ ਐਸੋਸੀਏਸ਼ਨ ਵਲੋਂ ਸੰਘਰਸ਼ ਕੀਤਾ ਜਾਵੇਗਾ| ਉਨ੍ਹਾਂ ਦੱਸਿਆ ਕਿ ਇਸ ਸਕੂਲ ਵਲੋਂ ਬੱਚਿਆਂ ਦੀਆਂ ਫੀਸਾਂ ਵਿੱਚ ਹਜਾਰਾਂ ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ, ਜਿਸਦੀ ਸੂਚਨਾ ਸਕੂਲ ਵਲੋਂ ਇਕ ਫਾਰਮ ਜਾਰੀ ਕਰਕੇ ਦਿੱਤੀ ਗਈ|
ਉਹਨਾਂ ਕਿਹਾ ਕਿ ਜੇ ਸਕੂਲ ਪ੍ਰਬੰਧਕਾਂ ਵਲੋਂ ਫੀਸਾਂ ਵਿੱਚ ਕੀਤਾ ਵਾਧਾ ਵਾਪਸ ਨਾ ਲਿਆ ਗਿਆ ਤਾਂ ਐਸੋਸੀਏਸ਼ਨ ਵਲੋਂ ਡੀ ਸੀ ਨੂੰ ਮਿਲਿਆ ਜਾਵੇਗਾ ਅਤੇ ਸੰਘਰਸ਼ ਕੀਤਾ           ਜਾਵੇਗਾ|

Leave a Reply

Your email address will not be published. Required fields are marked *