ਵਿਸ਼ਲੇਸ਼ਣ ਦੀ ਮੰਗ ਕਰਦਾ ਹੈ ਕੇ.ਜੇ.ਸਿੰਘ ਕਤਲਕਾਂਡ : ਗੁਰਕਿਰਪਾਲ ਮਾਨ

ਐਸ ਏ ਐਸ ਨਗਰ, 28 ਅਕਤੂਬਰ (ਸ.ਬ.) ਪੰਜਾਬ ਡੈਮੋਕ੍ਰੇਟਿਕ ਪਾਰਟੀ ਦੀ ਇਕ ਮੀਟਿੰਗ ਜਿਲ੍ਹਾ ਪ੍ਰਧਾਨ  ਗੁਰਕਿਰਪਾਲ ਸਿੰਘ ਮਾਨ ਦੀ ਅਗਵਾਈ ਵਿਚ ਹੋਈ, ਜਿਸ ਵਿਚ ਪਿਛਲੇ ਦਿਨਾਂ ਦੌਰਾਨ ਮੁਹਾਲੀ ਵਿਖੇ ਸਾਬਕਾ ਪੱਤਰਕਾਰ ਕੇ ਜੇ ਸਿੰਘ ਅਤੇ ਉਸਦੀ ਮਾਤਾ ਦੇ ਕਤਲ ਕਾਂਡ ਬਾਰੇ ਵਿਚਾਰ ਕੀਤਾ ਗਿਆ|
ਇਸ ਮੌਕੇ ਸ੍ਰੀ ਗੁਰਕਿਰਪਾਲ ਸਿੰਘ ਮਾਨ ਨੇ ਕਿਹਾ ਕਿ  ਪੁਲੀਸ ਦਾਅਵਾ ਕਰ ਰਹੀ ਹੈ ਕਿ ਸਾਬਕਾ ਪੱਤਰਕਾਰ ਕੇ ਜੇ ਸਿੰਘ ਦੇ ਕਾਤਲ ਦਾ ਇਰਾਦਾ ਸਿਰਫ ਬਦਲਾ ਲੈਣਾ ਸੀ, ਪਰ ਇਸ ਸਬੰਧੀ ਡੂੰਘੇ ਵਿਸ਼ਲੇਸ਼ਣ ਦੀ ਜ਼ਰੂਰਤ ਹੈ, ਤਾਂ ਜੋ ਅਜਿਹੀ ਵਾਰਦਾਤ ਅਤੇ ਯੁਵਕਾਂ ਅੰਦਰ ਵਧ ਰਹੀ ਅਸਹਿਣਸ਼ੀਲਤਾ ਨਾਲ ਸਬੰਧਿਤ ਅਪਰਾਧਾਂ ਨੂੰ ਰੋਕਣ ਲਈ ਸਹੀ ਕਾਰਵਾਈ ਕੀਤੀ ਜਾ ਸਕੇ|
ਉਹਨਾਂ ਕਿਹਾ ਕਿ  ਪੁਲੀਸ ਵਿਭਾਗ ਦੀ ਮਾੜੀ ਕਾਰਗੁਜਾਰੀ ਅਤੇ  ਕਾਨੂੰਨ, ਵਿਵਸਥਾ ਦੀ ਗੰਭੀਰ ਹਾਲਤ  ਕਾਰਨ  ਅਪਰਾਧੀ ਪੁਲੀਸ ਤੋਂ ਡਰਦੇ ਨਹੀਂ ਹਨ, ਕਿਉਂਕਿ ਉਹ ਸੋਚਦੇ ਹਨ ਕਿ ਪੁਲੀਸ ਮੌਕੇ ਤੇ ਕਦੇ ਵੀ ਨਹੀਂ ਪਹੁੰਚ ਪਾਏਗੀ ਅਤੇ ਉਹ ਅਪਰਾਧ ਕਰਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਜਾਣਗੇ|
ਉਹਨਾਂ ਕਿਹਾ ਕਿ  ਨੌਜਵਾਨਾਂ ਵਿੱਚ ਅਸਹਿਣਸ਼ੀਲਤਾ ਜਿਆਦਾਤਰ ਬੇਰੁਜ਼ਗਾਰੀ ਦੇ ਕਾਰਨ ਵੱਧ ਰਹੀ ਹੈ , ਵਿੱਤੀ ਸੰਕਟ ਕਾਰਨ ਬੇਰੁਜ਼ਗਾਰ ਨੌਜਵਾਨ ਨਿਰਾਸ਼ ਹੋ ਜਾਂਦੇ ਹਨ, ਅਤੇ ਉਹ ਨਾਕਰਾਤਮਕ ਕਦਮ ਚੁੱਕਣੇ ਸ਼ੁਰੂ ਕਰ ਦਿੰਦੇ ਹਨ |

Leave a Reply

Your email address will not be published. Required fields are marked *