ਵਿਸ਼ਵਕੱਪ ਵਿੱਚ ਭਾਰਤ ਦੀ ਹਾਰ ਤੋਂ ਬਾਅਦ ਟੀਮ ਦੇ ਫਿਜੀਓ ਥੈਰਪਿਸਟ ਵਲੋਂ ਅਸਤੀਫਾ

ਨਵੀਂ ਦਿੱਲੀ, 11 ਜੁਲਾਈ (ਸ.ਬ.) ਭਾਰਤ ਦੀ ਸੈਮੀਫਾਈਨਲ ਵਿੱਚ ਹਾਰ ਤੋਂ ਬਾਅਦ ਟੀਮ ਦੇ ਫੀਜ਼ੀਓ ਥੈਰਪਿਸਟ ਪੈਟਰਿਕ ਫਰਹਾਰਟ ਨੇ ਅਸਤੀਫਾ ਦੇ ਦਿੱਤਾ ਹੈ| ਜਿਕਰਯੋਗ ਹੈ ਕਿ ਪੈਟਰਿਕ ਫਰਹਾਰਟ ਨੇ ਵਰਲਡ ਕੱਪ ਤੋਂ ਪਹਿਲਾਂ ਹੀ ਇਸ ਬਾਰੇ ਵਿੱਚ ਬੀ. ਸੀ. ਸੀ. ਆਈ. ਨੂੰ ਜਾਣੂ ਕਰਵਾ ਦਿੱਤਾ ਸੀ| ਸੈਮੀਫਾਈਨਲ ਵਿੱਚ ਭਾਰਤ ਦੀ ਹਾਰ ਤੋਂ ਬਾਅਦ ਪੈਟਰਿਕ ਫਰਹਾਰਟ ਨੇ ਟਵਿਟ ਕੇ ਕਰ ਇਸ ਦਾ ਆਫਿਸ਼ੀਅਲੀ ਐਲਾਨ ਕਰ ਦਿੱਤਾ| ਪੈਟਰਿਕ ਫਰਹਾਰਟ ਨੇ ਲਿੱਖਿਆ ਹੈ ਕਿ ਜੋ ਉਮੀਦ ਸੀ ਉਂਝ ਤਾਂ ਨਹੀਂ ਹੋ ਸਕਿਆ ਪਰ ਉਹ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਨ|

Leave a Reply

Your email address will not be published. Required fields are marked *