ਵਿਸ਼ਵ ਕਿਡਨੀ ਦਿਵਸ ਉੱਤੇ ਮਰੀਜਾਂ ਨੇ ਕੀਤੀ ਡਾਕਟਰਾਂ ਨਾਲ ਗੱਲਬਾਤ

ਐਸ ਏ ਐਸ ਨਗਰ, 14 ਮਾਰਚ (ਸ.ਬ.) ਡਾਇਲਸਿਸ ਦੇ ਮਰੀਜਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅੱਜ ਸਥਾਨਕ ਫੋਰਟਿਸ ਹਸਪਤਾਲ ਵਿੱਚ ਵਿਸ਼ਵ ਕਿਡਨੀ ਦਿਵਸ ਉਤੇ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਜਾਣਕਾਰੀ ਦਿੱਤੀ ਗਈ| ਪ੍ਰੋਗਰਾਮ ਵਿੱਚ ਡਾਇਲਸਿਸ ਤੋਂ ਗੁਜਰਨ ਵਾਲੇ ਮਰੀਜਾਂ ਨੂੰ ਡਾਕਟਰਾਂ ਨਾਲ ਗੱਲਬਾਤ ਦਾ ਮੌਕਾ ਮਿਲਿਆ| ਅਜਿਹੇ ਮਰੀਜ ਜਿਨ੍ਹਾਂ ਦੀ ਕਿਡਨੀ ਟ੍ਰਾਂਸਪਲਾਂਟ ਹੋਈ ਹੈ, ਵੀ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ|
ਡਾਕਟਰਾਂ ਦੀ ਟੀਮ ਦੀ ਨੁਮਾਇੰਦਗੀ ਡਾ. ਅਮਿਤ ਸ਼ਰਮਾ, ਕੰਸਲਟੈਂਟ, ਨੈਫਰੋਲੋਜੀ ਨੇ ਕੀਤੀ ਅਤੇ ਉਨ੍ਹਾਂ ਦੇ ਨਾਲ ਹਸਪਤਾਲ ਦੇ ਨੈਫਰੋਲੋਜੀ ਐਂਡ ਟ੍ਰਾਂਸਪਲਾਂਟ ਯੂਨਿਟ ਦੇ ਹੋਰ ਮੁੱਖ ਮੈਂਬਰ ਵੀ ਮੌਜੂਦ ਸਨ, ਜਿਨ੍ਹਾਂ ਵਿੱਚ ਡਾ. ਐਚਜੇਐਸ ਗਿੱਲ, ਸੀਨੀਅਰ ਕੰਸਲਟੈਂਟ, ਨੈਫਰੋਲੋਜੀ ਸ਼ਾਮਿਲ ਸਨ|
ਵਿਸ਼ਵ ਕਿਡਨੀ ਦਿਵਸ ਦੀ ਥੀਮ ਉਤੇ ਚਾਨਣਾ ਪਾਉਂਦੇ ਹੋਏ ਡਾ. ਅਮਿਤ ਸ਼ਰਮਾਂ ਨੇ ਕਿਹਾ ਕਿ ਵਰਤਮਾਨ ਵਿੱਚ ਕਿਡਨੀ ਦੀ ਬਿਮਾਰੀ ਵਿਸ਼ਵ ਭਰ ਵਿੱਚ ਮੌਤ ਦਰ ਦਾ 11 ਵਾਂ ਮੁੱਖ ਕਾਰਨ ਹੈ ਅਤੇ ਭਾਰਤ ਵਰਗੇ ਦੇਸ਼ ਵਿੱਚ ਡਾਇਬਟਿਕ, ਹਾਈ ਬਲੱਡ ਪ੍ਰੈਸ਼ਰ, ਸਾਫ ਸਫਾਈ ਦੀ ਖਰਾਬ ਹਾਲਤ ਅਤੇ ਵਧੀਆ ਸਿਹਤ ਸੇਵਾ ਦੀ ਸਹੀ ਪਹੁੰਚ ਨਾ ਹੋਣਾ ਵਰਗੇ ਕਈਂ ਖਤਰੇ ਵਾਲੇ ਕਾਰਨਾਂ ਦੀ ਹਾਜਰੀ ਦੇ ਕਾਰਨ ਹਾਲਾਤ ਹੋਰ ਵੀ ਜਿਆਦਾ ਖਰਾਬ ਹਨ|

Leave a Reply

Your email address will not be published. Required fields are marked *