ਵਿਸ਼ਵ ਕੱਪ 2019 : 16 ਜੂਨ ਨੂੰ ਹੋਣਗੀਆਂ ਭਾਰਤ ਅਤੇ ਪਾਕਿ ਦੀ ਟੀਮਾਂ ਆਹਮੋ-ਸਾਹਮਣੇ

ਨਵੀਂ ਦਿੱਲੀ, 25 ਅਪ੍ਰੈਲ (ਸ.ਬ.) ਕ੍ਰਿਕਟ ਪ੍ਰਸ਼ੰਸਕਾਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ| ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਕਦੋਂ ਦੇਖਣ ਨੂੰ ਮਿਲੇਗਾ ਇਸਦੀ ਤਾਰੀਖ ਸਾਹਮਣੇ ਆ ਗਈ ਹੈ| ਅਗਲੇ ਸਾਲ ਇੰਗਲੈਂਡ ਵਿੱਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਵਿੱਚ 16 ਜੂਨ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਇਕ ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ| ਮੈਚ ਓਲਡ ਟੈਫੋਰਡ ਦੇ ਮੈਦਾਨ ਵਿੱਚ ਖੇਡਿਆ ਜਾਵੇਗਾ| ਉਥੇ ਹੀ ਭਾਰਤੀ ਟੀਮ ਆਪਣੇ ਵਿਸ਼ਵ ਕੱਪ ਮੁਹਿਮ ਦੀ ਸ਼ੁਰੂਆਤ 4 ਜੂਨ ਨੂੰ ਦੱਖਣੀ ਅਫਰੀਕਾ ਮੈਚ ਤੋਂ ਕਰੇਗੀ|
ਜ਼ਿਕਰਯੋਗ ਹੈ ਕਿ ਹਰ ਵਾਰ ਭਾਰਤ ਵਿਸ਼ਵ ਕੱਪ ਦੀ ਸ਼ੁਰੂਆਤ ਪਾਕਿਸਤਾਨ ਮੁਕਾਬਲੇ ਤੋਂ ਹੀ ਕਰਦੀ ਹੈ ਅਤੇ ਕ੍ਰਿਕਟ ਪ੍ਰਸ਼ੰਸਕ ਵੀ ਇਸ ਮੁਕਾਬਲੇ ਦਾ ਇੰਤਜ਼ਾਰ ਬੇਸਬਰੀ ਨਾਲ ਕਰਦੇ ਹਨ| ਇਸ ਵਾਰ ਪ੍ਰਸ਼ੰਸਕਾਂ ਨੂੰ ਇਹ ਮੈਚ ਦੇਖਣ ਲਈ ਥੋੜਾ ਇੰਤਜ਼ਾਰ ਕਰਨਾ ਹੋਵੇਗਾ| ਪ੍ਰਸ਼ੰਸਕਾਂ ਨੂੰ ਇਸ ਮੁਕਾਬਲੇ ਦਾ ਇੰਤਜ਼ਾਰ ਇਸ ਲਈ ਵੀ ਹੈ ਕਿਉਂਕਿ ਕਈ ਸਾਲਾਂ ਤੋਂ ਭਾਰਤ ਅਤੇ ਪਾਕਿਸਤਾਨ ਦਾ ਦੋ ਪੱਖੀ ਕ੍ਰਿਕਟ ਮੁਕਾਬਲਾ ਦੇਖਣ ਨੂੰ ਨਹੀਂ ਮਿਲਿਆ| ਭਾਰਤ ਅਤੇ ਪਾਕਿਸਤਾਨ ਦਾ ਮੈਚ ਸਿਰਫ ਆਈ.ਸੀ.ਸੀ. ਦੇ ਮੁਕਾਬਲਿਆਂ ਵਿੱਚ ਦੇਖਣ ਨੂੰ ਹੀ ਮਿਲਦਾ ਹੈ| ਭਾਰਤ ਅਤੇ ਪਾਕਿਸਤਾਨ ਦਾ ਆਖਰੀ ਮੁਕਾਬਲਾ ਆਈ.ਸੀ.ਸੀ. ਚੈਂਪੀਅਨਸ ਟਰਾਫੀ ਵਿੱਚ ਹੀ ਦੇਖਣ ਨੂੰ ਮਿਲਿਆ ਸੀ| ਇਸ ਟਰਾਫੀ ਵਿੱਚ ਦੋਵਾਂ ਟੀਮਾਂ ਵਿਚਾਲੇ ਦੋ ਮੈਚ ਹੋਏ ਸੀ ਜਿਸ ਵਿੱਚ ਦੋਵਾਂ ਟੀਮਾਂ ਨੇ ਇਕ-ਇਕ ਮੁਕਾਬਲਾ ਜਿੱਤਿਆ ਸੀ|

Leave a Reply

Your email address will not be published. Required fields are marked *