ਵਿਸ਼ਵ ਕੱਪ 2026 ਦੀ ਮੋਰੱਕੋ ਦੀ ਦਾਅਵੇਦਾਰੀ ਦੀ ਮੁੜ ਹੋਵੇਗੀ ਸਮੀਖਿਆ

ਜਿਨੇਵਾ, 24 ਅਪ੍ਰੈਲ (ਸ.ਬ.) ਮੋਰੱਕੋ ਦੀ ਵਿਸ਼ਵ ਕੱਪ ਦੀ ਬੋਲੀ ਦੀ ਇਕ ਵਾਰ ਫਿਰ ਸਮੀਖਿਆ ਹੋਵੇਗੀ ਅਤੇ ਇਸ ਲਈ ਇਕ ਹੋਰ ਪ੍ਰਤੀਨਿਧੀ ਮੰਡਲ ਇੱਥੇ ਪਹੁੰਚ ਗਿਆ ਹੈ| ਇਸ ਤੋਂ ਪਹਿਲਾਂ ਸ਼ੁਰੂਆਤੀ ਕਾਰਜਬਲ ਨੂੰ 2026 ਦੇ ਟੂਰਨਾਮੈਂਟ ਦੇ ਪ੍ਰਸਤਾਵ ਵਿੱਚ ਕਮੀਆਂ ਮਿਲੀਆਂ ਸਨ|
ਪਿਛਲੇ ਹਫਤੇ ਅਧਿਕਾਰੀਆਂ ਦੇ ਦੌਰੇ ਦੇ ਬਾਅਦ ਮੋਰੱਕੋ ਦੇ ਬੋਲੀ ਪ੍ਰਮੁੱਖ ਨੇ ਸਵੀਕਾਰ ਕੀਤਾ ਸੀ ਕਿ ਮਾਰਚ ਵਿੱਚ ਫੀਫਾ ਨੂੰ ਦਿੱਤੇ ਗਏ ਪ੍ਰਸਤਾਵ ਦੇ ਪੱਧਰ ਵਿੱਚ ਸੁਧਾਰ ਦੀ ਜ਼ਰੂਰਤ ਹੈ ਕਿਉਂਕਿ ਫੁੱਟਬਾਲ ਦੇ ਸੰਚਾਲਨ ਅਦਾਰੇ ਨੂੰ ਇਸ ਵਿੱਚ ਕਮੀਆਂ ਮਿਲੀਆਂ ਹਨ| ਮੋਰੱਕੋ ਨੂੰ ਦੂਜਾ ਗੈਰ ਨਿਯੋਜਿਤ ਨਿਰੀਖਣ ਇਸ ਗੱਲ ਦਾ ਸੰਕੇਤ ਹੈ ਕਿ 2010 ਵਿੱਚ ਵਿਸ਼ਵ ਕੱਪ ਦੀ ਮੇਜ਼ਬਾਨੀ ਜੋਖਿਮ ਵਾਲੇ ਦੇਸ਼ਾਂ ਰੂਸ (2018) ਅਤੇ ਕਤਰ (2022) ਨੂੰ ਸੌਂਪਣ ਦੇ ਬਾਅਦ ਫੀਫਾ ਸਖਤ ਪ੍ਰਕਿਰਿਆ ਅਪਣਾਉਣਾ ਚਾਹੁੰਦਾ ਹੈ|

Leave a Reply

Your email address will not be published. Required fields are marked *