ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮਨਾਇਆ

ਐਸ ਏ ਐਸ ਨਗਰ, 15 ਮਾਰਚ (ਸ.ਬ.) ਕਜ਼ਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਐਸ.ਏ.ਐਸ ਨਗਰ ਵਲੋਂ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਖਾਲਸਾ ਕਾਲਜ਼ ਫੇਜ਼ 3ਏ, ਐਸ.ਏ.ਐਸ ਨਗਰ ਵਿਖੇ ਜ਼ਿਲਾ ਕੰਟਰੋਲਰ, ਫੂਡ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਐਸ.ਏ.ਐਸ ਨਗਰ ਦੇ ਸਹਿਯੋਗ ਨਾਲ ਮਨਾਇਆ ਗਿਆ| ਇਸ ਮੌਕੇ ਸ੍ਰ: ਬਲਬੀਰ ਸਿੰਘ ਸਿੱਧੂ, ਕੈਬਨਿਟ ਮੰਤਰੀ ਪੰਜਾਬ ਮੁੱਖ ਮਹਿਮਾਨ ਸਨ|
ਇਸ ਮੌਕੇ ਸ੍ਰ. ਸਿੱਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੇਂ ਦੇ ਹਾਲਾਤਾਂ ਨੂੰ ਮੁੱਖ ਰਖਦਿਆਂ ਹੋਇਆਂ ਨੌਜਵਾਨ ਪੀੜ੍ਹੀ ਨੂੰ ਵਧ ਤੋਂ ਵਧ ਮਿਲਾਵਟੀ ਵਸਤੂਆਂ ਤੇ ਹੋਰ ਖਾਣ ਪੀਣ ਦੀਆਂ ਨਕਲੀ ਚੀਜ਼ਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ| ਸ਼ਿਕਾਇਤ ਨਿਵਾਰਨ ਫੋਰਮ ਐਸ.ਏ.ਐਸ.ਨਗਰ ਦੇ ਸਾਬਕਾ ਜੱਜ ਸ਼੍ਰੀਮਤੀ ਮਧੂ.ਪੀ.ਸਿੰਘ ਨੇ ਕਿਹਾ ਕਿ ਸੰਸਾਰ ਵਿੱਚ ਹਰ ਪਾਸੇ ਵੱਧ ਰਹੇ ਮੰਡੀ ਕਰਨ ਅਤੇ ਭਰਪੂਰ ਮਾਰਕੀਟ ਮੁਕਾਬਲੇ ਕਾਰਨ ਭਾਰਤ ਸਰਕਾਰ ਵਲੋਂ ਬਣਾਏ ਗਏ ਉਪਭੋਗਤਾ ਸੁਰੱਖਿਆ ਐਕਟ 1986 ਦੀ ਮਹੱਤਤਾ ਵੱਧ ਗਈ ਹੈ| ਉਨਾਂ ਨੇ ਐਕਟ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਂਦਿਆਂ ਹੋਇਆ ਉਸ ਦੀਆਂ ਵੱਖ ਵੱਖ ਧਾਰਾਂਵਾ ਨੂੰ ਉਦਾਹਰਣਾਂ ਦੇ ਕੇ ਸਮਝਾਇਆ ਕਿ ਕਿਸ ਤਰਜ਼ ਅਤੇ ਕਿਥੇ ਉਪਭੋਗਤਾ ਵਲੋਂ ਸ਼ਿਕਾਇਤ ਕੀਤੀ ਜਾ ਸਕਦੀ ਹੈ ਅਤੇ ਕਿਸ ਤਰ੍ਹਾਂ ਨਿਪਟਾਰਾ ਹੋ ਸਕਦਾ ਹੈ|
ਇਸ ਮੌਕੇ ਸਾਬਕਾ ਸਿਵਲ ਸਰਜ਼ਨ ਡਾ.ਐਸ.ਪੀ ਸੁਰੀਲਾ ਨੇ ਫੂਡ ਸੇਫਟੀ ਐਕਟ ਬਾਰ ੇਵਿਸ਼ੇਸ਼ ਜਾਣਕਾਰੀ ਦਿੱਤੀ| ਭਾਰਤੀ ਮਾਨਕ ਬਿਊਰੋ ਵਲੋਂ ਸ਼੍ਰੀ ਦੀਪਕ ਕੁਮਾਰ, ਡਿਪਟੀ ਡਾਈਰੈਕਟਰ ਨੇ ਸੋਨੇ ਦੀ ਸ਼ੁਧਤਾ ਜਾਨਣ ਲਈ ‘ਹਾਲਮਾਰਕ’ ਵਸਤੂਆਂ ਦੀ ਚੰਗੀ ਗੁਣਵਤਾ ਲਈ ਆਈ.ਐਸ.ਆਈ ਮਾਰਕ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ| ਸ਼੍ਰੀ ਸੁਖਵਿੰਦਰ ਕੁਮਾਰ, ਹੈਡ ਰਿਜ਼ਨਲਟਰਾਂ ਸਪੋਰਟ ਅਥਾਰਟੀ ਐਸ. ਏ.ਐਸ ਨਗਰ , ਸ਼੍ਰੀ ਜਨਕ ਰਾਜ਼, ਏ.ਐਸ.ਆਈ ਅਤੇ ਸ਼੍ਰੀ ਕੁਲਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ| ਇਸ ਮੌਕੇ ਫੈਡਰੇਸ਼ਨ ਦੇ ਪਬਲੀਸਿਟੀ ਅਫਸਰ ਸ੍ਰ. ਜੈ. ਸਿੰਘ ਸੈਂਹਬੀ ਨੇ ਸ਼ਬਦ ਗਾਇਨ ਕੀਤਾ|
ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਫੈਡਰੇਸ਼ਨ ਦੇ ਪ੍ਰਧਾਨ ਇੰਜ਼. ਪੀ.ਐਸ. ਵਿਰਦੀ , ਕਾਲਜ਼ ਦੇ ਪ੍ਰਿੰਸੀਪਲ ਡਾ. ਹਰੀਸ਼ ਕੁਮਾਰੀ, ਸੰਸਥਾ ਦੇ ਸੀ. ਮੀਤ ਪ੍ਰਧਾਨ ਸ਼੍ਰੀ ਮਨਜੀਤ ਸਿੰਘ ਭੱਲਾ ਨੇ ਸਾਂਝੇ ਤੌਰ ਤੇ ਨਿਭਾਈ| ਇਸ ਮੌਕੇ ਜ਼ਿਲ੍ਹਾ ਕੰਟਰੋਲਰ, ਫੂਡ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵਲੋਂ ਸ਼੍ਰੀ ਹੇਮ ਰਾਜ਼ ਜ਼ਿਲ੍ਹਾ ਫੂਡ ਸਪਲਾਈ ਅਫਸਰ ਅਤੇ ਸ਼੍ਰੀ ਹਰਦੀਪ ਸਿੰਘ ਸ਼੍ਰੀ ਨਰਾਇਣ ਸਿੰਘ ਸਿੱਧੂ, ਮਿਊਸਪਲ ਕੌਂਸਲਰ, ਇੰਦਰਜੀਤ ਸਿੰਘ ਖੋਖਰ, ਦਵਿੰਦਰ ਸਿੰਘ ਵਿਰਕ, ਪ੍ਰਿਤਪਾਲ ਸਿੰਘ ਠੁਕਰਾਲ, ਐਨ.ਆਰ.ਈ, ਸ਼੍ਰੀ ਰਜ਼ਨੀਸ਼ ਕੁਮਾਰ, ਫੈਡਰੇਸ਼ਨ ਦੇ ਪੈਟਰਨ ਲੈਫ. ਕਰਨਲ ਐਸ.ਐਸ. ਸੋਹੀ, ਸ: ਜਗਜੀਤ ਸਿੰਘ ਅਰੋੜਾ, ਸ਼੍ਰੀ ਅਲਬੇਲ ਸਿੰਘ ਸਿਆਣ, ਏ.ਐਨ. ਸ਼ਰਮਾ, ਸੁਵਿੰਦਰ ਸਿੰਘ ਖੋਖਰ, ਐਮ.ਐਮ ਚੋਪੜਾ, ਸੁਰਜੀਤ ਸਿੰਘ ਗਰੇਵਾਲ, ਪੀ.ਡੀ.ਵਧਵਾ, ਕੁਲਦੀਪ ਸਿੰਘ ਭਿੰਡਰ, ਪ੍ਰਵੀਨ ਕੁਮਾਰ ਕਪੂਰ, ਸੋਹਨ ਲਾਲ ਸ਼ਰਮਾ, ਦਰਸ਼ਨ ਸਿੰਘ, ਗਿਆਨ ਸਿੰਘ, ਜਸਵੰਤਸਿੰਘਸੋਹਲ, ਗੁਰਚਰਨ ਸਿੰਘ, ਮਨਜੀਤ ਕੌਰ ਸਾਬਕਾ ਐਮ.ਸੀ ਵੀ ਮੌਜੂਦ ਸਨ|

Leave a Reply

Your email address will not be published. Required fields are marked *