ਵਿਸ਼ਵ ਟੂਰ ਫਾਈਨਲਸ ਦੀ ਰੇਸ ਵਿੱਚ ਸਮੀਰ ਛੇਵੇਂ ਸਥਾਨ ਤੇ

ਨਵੀਂ ਦਿੱਲੀ, 8 ਸਤੰਬਰ (ਸ.ਬ.) ਕੇ. ਸ਼੍ਰੀਕਾਂਤ ਅਤੇ ਐੱਚ.ਐੱਸ. ਪ੍ਰਣਯ ਦੀ ਖਰਾਬ ਫਾਰਮ ਦੇ ਕਾਰਨ ਸਮੀਰ ਵਰਮਾ ਬੀ.ਡਬਲਿਊ.ਐਫ. ਵਿਸ਼ਵ ਟੂਰ ਫਾਈਨਲਸ ਵਿੱਚ ਸਰਵਸ੍ਰੇਸ਼ਠ ਭਾਰਤੀ ਦੇ ਰੂਪ ਵਿੱਚ ਉਭਰੇ ਹਨ| ਸਮੀਰ ਅਜੇ ਵਿਸ਼ਵ ਟੂਰ ਫਾਈਨਲਸ ਦੀ ਰੇਸ ਵਿੱਚ ਛੇਵੇਂ ਸਥਾਨ ਤੇ ਹਨ ਪਰ ਸ਼੍ਰੀਕਾਂਤ 41ਵੇਂ ਸਥਾਨ ਤੇ ਹਨ| ਇਸ ਸੈਸ਼ਨ ਵਿੱਚ ਉਨ੍ਹਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਮਲੇਸ਼ੀਆਈ ਓਪਨ ਦੇ ਸੈਮੀਫਾਈਨਲ ਵਿੱਚ ਪਹੁੰਚਣਾ ਰਿਹਾ ਸੀ| ਸੱਟਾਂ ਨਾਲ ਜੂਝ ਰਹੇ ਪ੍ਰਣਯ 42ਵੇਂ ਸਥਾਨ ਤੇ ਹਨ| ਮਹਿਲਾ ਸਿੰਗਲ ਵਿੱਚ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਪੀ.ਵੀ. ਸਿੰਧੂ ਦੂਜੇ ਅਤੇ ਸਾਇਨਾ ਨੇਹਵਾਲ 27ਵੇਂ ਸਥਾਨ ਤੇ ਹੈ| ਵਿਸ਼ਵ ਟੂਰ ਫਾਈਨਲਸ 12 ਤੋਂ 16 ਦਸੰਬਰ ਵਿਚਾਲੇ ਗਵਾਂਗਝੂ ਵਿੱਚ ਖੇਡਿਆ ਜਾਵੇਗਾ| ਹਰੇਕ ਵਰਗ ਵਿੱਚ ਅੱਠ ਖਿਡਾਰੀ ਹੀ ਇਸ ਵਿੱਚ ਹਿੱਸਾ ਲੈ ਸਕਣਗੇ|

Leave a Reply

Your email address will not be published. Required fields are marked *