ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦਾ ਗਠਨ ਅਤੇ ਅਹੁਦੇਦਾਰਾਂ ਦੀ ਚੋਣ

ਚੰਡੀਗੜ੍ਹ, 18 ਦਸੰਬਰ (ਸ.ਬ.) ਸੈਣੀ ਭਵਨ ਸੈਕਟਰ-24, ਚੰਡੀਗੜ੍ਹ ਵਿਖੇ ਸਾਹਿਤਕਾਰਾਂ, ਬੁੱਧੀਜੀਵੀਆਂ ਅਤੇ ਪੰਜਾਬੀ ਪ੍ਰੇਮੀਆਂ ਦੀ ਇੱਕ ਇਕੱਤਰਤਾ ਸ੍ਰ. ਅਵਤਾਰ ਸਿੰਘ ਮਹਿਤਪੁਰੀ ਸੰਪਾਦਕ ਸੈਣੀ ਦੁਨੀਆ ਦੀ ਅਗਵਾਈ ਵਿੱਚ ਹੋਈ| ਜਿਸ ਵਿੱਚ ਪੰਜਾਬੀ ਬੋਲੀ, ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਦਾ ਵੱਡੇ ਪੱਧਰ ਤੇ ਪ੍ਰਚਾਰ ਕਰਨ ਲਈ ਵਿਚਾਰ ਵਟਾਂਦਰਾ ਹੋਇਆ ਅਤੇ ਇਸ ਮੰਤਵ ਲਈ ਇੱਕ ਮਜ਼ਬੂਤ ਸੰਗਠਨ ਬਣਾਉਣ ਦਾ ਫੈਸਲਾ ਹੋਇਆ ਤਾਂ ਕਿ ਆਉਣ ਵਾਲੀ ਪੀੜੀ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਤੋਂ ਦੂਰ ਨਾ ਜਾ ਸਕੇ|
ਇਸ ਮੀਟਿੰਗ ਵਿੱਚ ਪੁਜੇ ਸਾਹਿਤਕਾਰਾਂ ਅਤੇ ਬੁੱਧੀਜੀਵੀਆਂ ਨੇ ਪੰਜਾਬੀ ਨੂੰ ਪ੍ਰਫੁਲਿਤ ਕਰਨ ਲਈ ਆਪਣੇ ਵਿਚਾਰ ਅਤੇ ਸੁਝਾਅ ਪੇਸ਼ ਕੀਤੇ ਜਿਸ ਵਿੱਚ ਇਹ ਗੱਲ ਸਾਹਮਣੇ ਆਈ ਕਿ ਪੰਜਾਬੀ ਨੂੰ ਆਪਣੇ ਘਰ ਇਕਾਈ ਤੋਂ ਹੀ ਸ਼ੁਰੂ ਕੀਤਾ ਜਾਵੇ ਅਤੇ ਨਿਰਣਾ ਵੀ ਹੋਇਆ ਕਿ ਸਮੂਹ ਪੰਜਾਬੀ ਪ੍ਰੇਮੀ ਸੱਭ ਤੋਂ ਪਹਿਲਾਂ ਆਪਣੇ ਘਰ ਆਪਣੇ ਨਾਮ ਦੀਆਂ ਪਲੇਟਾਂ ਪੰਜਾਬੀ ਵਿੱਚ ਲਗਵਾਉਣਗੇ| ਇਸ ਮੌਕੇ ਸਰਬਸੰਮਤੀ ਨਾਲ ‘ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ’ ਸੰਸਥਾ ਦਾ ਗਠਨ ਕੀਤਾ ਗਿਆ| ਜਿਸ ਵਿੱਚ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੂੰ ਪ੍ਰਧਾਨ, ਸ. ਦਰਸ਼ਨ ਸਿੰਘ ਸਿੱਧੂ ਅਤੇ ਸ. ਜਗਤਾਰ ਸਿੰਘ ਜੋਗ ਨੂੰ ਸੀਨੀਅਰ ਮੀਤ ਪ੍ਰਧਾਨ, ਸ. ਭੁਪਿੰਦਰ ਸਿੰਘ ਭਾਗੋਮਾਜਰੀਆ ਅਤੇ ਸ. ਤੇਜਾ ਸਿੰਘ ਥੂਹਾ ਨੂੰ ਮੀਤ ਪ੍ਰਧਾਨ, ਸ੍ਰੀ ਕ੍ਰਿਸ਼ਨ ਰਾਹੀ ਨੂੰ ਸਯੁਕਤ ਸਕੱਤਰ, ਸ੍ਰੀ ਰਾਜੇਸ ਕੁਮਾਰ ਨੂੰ ਵਿੱਤ ਸਕੱਤਰ, ਸ. ਅਮਰਜੀਤ ਸਿੰਘ ਬਠਲਾਣਾ ਨੂੰ ਪ੍ਰੈਸ ਸਕੱਤਰ, ਸ.ਬਲਵੀਰ ਸਿੰਘ ”ਬੀਰ” ਅਤੇ ਮਾਸਟਰ ਹਰਜੀਤ ਸਿੰਘ ਨੂੰ ਕਨਵੀਨਰ (ਯੂ.ਐਸ.ਏ.), ਸ.ਜਗਦੀਪ ਸਿੰਘ ਸਰਾਓ ਅਤੇ ਸ.ਅਮਨਦੀਪ ਸਿੰਘ ਨੂੰ ਕਨਵੀਨਰ (ਅਸਟ੍ਰੇਲੀਆ), ਸ.ਰਮਨਦੀਪ ਸਿੰਘ ਸਿੱਧੂ ਨੂੰ ਕਨਵੀਨਰ (ਕੈਨੇਡਾ), ਸ. ਗੁਰਨਾਮ ਸਿੰਘ (ਆਰਟਿਸਟ ਸੈਣੀ ਦੁਨੀਆ), ਸ. ਜਸਮਿੰਦਰ ਸਿੰਘ ਅਤੇ ਸ. ਪਰਮਜੀਤ ਸਿੰਘ ਸੈਣੀ (ਮੈਨੇਜਰ ਸੈਣੀ ਭਵਨ) ਨੂੰ ਸਲਾਹਕਾਰ ਚੁਣੇ ਗਏ|

Leave a Reply

Your email address will not be published. Required fields are marked *