ਵਿਸ਼ਵ ਰਿਕਾਰਡ ਬਣਾਉਣ ਲਈ 3000 ਵਿਦਿਆਰਥੀ ਹੋਣਗੇ ਰੋਬੋਟਿਕਸ ਕਲਾਸ ਵਿੱਚ ਸ਼ਾਮਿਲ

ਚੰਡੀਗੜ੍ਹ, 20 ਜਨਵਰੀ (ਸ.ਬ.) ਰੋਬੋਟ ਬਣਾਉਣ ਵਿੱਚ ਭਾਰਤ ਦਾ ਨਾਮ ਨੰਬਰ ਇਕ ਤੇ ਲਿਖਣ ਲਈ 30 ਜਨਵਰੀ ਚੰਡੀਗੜ੍ਹ ਵਿੱਚ ਇਕ ਵਿਸ਼ੇਸ਼ ਉਪਰਾਲਾ ਕੀਤਾ ਜਾਵੇਗਾ| ਇਸ ਮੌਕੇ ਟ੍ਰਾਈ ਸਿਟੀ ਦੇ 100 ਦੇ ਕਰੀਬ ਸਕੂਲਾਂ ਦੇ 3000 ਦੇ ਕਰੀਬ ਵਿਦਿਆਰਥੀ ਭਾਗ ਲੈਣਗੇ| ਵਿਸ਼ਵ ਦੇ ਸਭ ਤੋਂ ਵੱਡੇ ਰੋਬੋਟਿਕਸ ਕਲਾਸ-ਰੂਮ ਵਿੱਚ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਦੀ ਟੀਮ ਵੀ ਨਿਗਰਾਨੀ ਕਰੇਗੀ| ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਦੀ ਆਯੋਜਕ ਕੰਪਨੀ ਰੋਬੋਚੈਂਪਸ ਇੰਡੀਆ ਦੇ ਸੀ ਟੀ T ਅਸੀਸ ਤੋਂਮਰ ਨੇ ਇਸ ਮੌਕੇ ਦੱਸਿਆ ਕਿ ਹਰੇਕ ਵਿਦਿਆਰਥੀ ਨੂੰ ਰੋਬੋਂਚੈਂਪਸ ਵੱਲੋਂ ਇਕ ਰੋਬੋਟ ਕਿੱਟ ਪ੍ਰਦਾਨ ਕੀਤੀ ਜਾਵੇਗੀ|
ਕੰਪਨੀ ਦੇ ਸੰਸਥਾਪਕ ਅਕਸ਼ੇ ਅਹੂਜਾ ਨੇ ਇਸ ਮੌਕੇ ਕਿਹਾ ਕਿ ਵਿਸ਼ਵ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਰੋਬੋਟਿਕਸ ਕਲਾਸ-ਰੂਮ ਰਿਕਾਰਡ ਕੋਲੰਬੋ ਵਿੱਚ 1 ਅਕਤੂਬਰ 2015 ਨੂੰ ਬਣਾਇਆ ਗਿਆ ਸੀ| ਜਿਸ ਵਿੱਚ ਵਿਦਿਆਰਥੀਆਂ ਦੀ ਸੰਖਿਆ 880 ਸੀ| ਜਦੋਂਕਿ ਹੁਣ ਰੋਬੋਚੈਂਪ ਨੈਸ਼ਨਲ ਇੰਡੀਪੈਂਡਟ ਸਕੂਲ ਦੇ ਸਹਿਯੋਗ ਨਾਲ ਇਸ ਰਿਕਾਰਡ ਨੂੰ ਮਾਤ ਦਿੰਦੇ ਹੋਏ ਵਿਸ਼ਵ ਪੱਧਰ ਤੇ ਇਕ ਨਵਾਂ ਰਿਕਾਰਡ ਪੈਦਾ ਕਰਨ ਲਈ ਵਿਸ਼ਵ ਦਾ ਸਭ ਤੋਂ ਵੱਡਾ ਕਲਾਸ-ਰੂਮ ਬਣਾਇਆ ਜਾ ਰਿਹਾ ਹੈ|

Leave a Reply

Your email address will not be published. Required fields are marked *