ਵਿਸ਼ਵ ਵੈਟਲੈਂਡ ਦਿਵਸ ਮੌਕੇ ਮੋਟੇਮਾਜਰਾ ਦੇ ਤਾਲਾਬ ਵਿੱਚ ਆਏ ਪ੍ਰਵਾਸੀ ਪੰਛੀਆਂ ਦਾ ਸਰਵੇ ਕੀਤਾ ਪਿੰਡ ਦੇ ਤਾਲਾਬ ਵਿੱਚ ਮਿਲੇ ਵੱਖ ਵੱਖ ਪ੍ਰਜਾਤੀਆਂ ਦੇ 3472 ਪੰਛੀ

ਐਸ.ਏ.ਐਸ.ਨਗਰ, 4 ਫਰਵਰੀ (ਸ.ਬ.) ਇੰਨਵਾਇਰਮੈਂਟ ਪ੍ਰੋਟੇਕਸ਼ਨ ਸੁਸਾਇਟੀ ਵਲੋਂ ਵਿਸ਼ਵ ਵੈਟਲੈਂਡ ਦਿਵਸ ਦੇ ਸੰਬੰਧ ਵਿੱਚ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਪਿੰਡ ਮੋਟੇਮਾਜਰਾ ਦੇ ਤਾਲਾਬ ਵਿੱਚ ਹਰ ਸਾਲ ਆਉਣ ਵਾਲੇ ਵਿੱਚ ਪ੍ਰਵਾਸੀ ਪੰਛੀਆਂ ਦਾ ਸਰਵੇ ਕੀਤਾ ਗਿਆ;।

ਇਸ ਸੰਬਧੀ ਜਾਣਕਾਰੀ ਦਿੰਦਿਆਂ ਇੰਨਵਾਇਰਮੈਂਟ ਪ੍ਰੋਟੇਕਸ਼ਨ ਸੁਸਾਇਟੀ ਦੇ ਜਨਰਲ ਸਕੱਤਰ ਸz ਆਰ.ਐਸ.ਬੈਦਵਾਣ ਨੇ ਦੱਸਿਆ ਕਿ ਵੈਟਲੈਂਡ ਦਿਵਸ ਹਰ ਸਾਲ 2 ਫਰਵਰੀ ਨੂੰ ਮਨਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਵੈਟਲੈਂਡ ਜੈਵ ਵਿਭਿੰਨਤਾ ਲਈ ਬਹੁਤ ਜਰੂਰੀ ਹੈ ਅਤੇ ਸਰਦੀਆਂ ਦੇ ਮੌਸਮ ਵਿੱਚ ਪ੍ਰਵਾਸੀ ਪੰਛੀ ਯੂਰੋਪ, ਸਾਇਬੇਰੀਆ, ਤਿੱਬਤ ਅਤੇ ਗ੍ਰੀਨ ਲੈਂਡ ਤੋਂ ਇੱਥੇ ਆਉਂਦੇ ਹਨ ਜੋ ਕਿ ਸੈਰ ਗਾਹਾਂ ਅਤੇ ਸੈਲਾਨੀਆਂ ਨੂੰ ਬਹੁਤ ਪ੍ਰਸੰਨ ਕਰਦੇ ਹਨ। ਇਨ੍ਹਾਂ ਤੇ ਵਿਗਿਆਨਿਕ ਅਧਿਐਨ ਅਤੇ ਖੋਜਾਂ ਵੀ ਕੀਤੀਆਂ ਜਾਂਦੀਆਂ ਹਨ।

ਉਹਨਾਂ ਦੱਸਿਆ ਕਿ ਮੁਹਾਲੀ ਤੋਂ 21 ਕਿਲੋਮੀਟਰ ਦੂਰ ਬਨੂੜ ਦੇ ਲਾਗਲੇ ਪਿੰਡ ਮੋਟੇਮਾਜਰਾ ਵਿੱਚ ਇੱਕ 32 ਏਕੜ ਦਾ ਤਲਾਬ ਬਣਿਆ ਹੋਇਆ ਹੈ ਜਿੱਥੇ ਹਰ ਸਾਲ ਨੰਵਬਰ ਤੋਂ ਮਾਰਚ ਮਹੀਨੇ ਤੱਕ ਪ੍ਰਵਾਸੀ ਪੰਛੀਆਂ ਦੀ ਆਮਦ ਬਣੀ ਰਹਿੰਦੀ ਹੈ। ਉਹਨਾਂ ਕਿਹਾ ਕਿ ਇਸ ਸਾਲ ਸੁਸਾਇਟੀ ਵਲੋਂ ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਗਿਣਤੀ ਅਤੇ ਪਹਿਚਾਣ ਲਈ ਇੱਕ ਟੀਮ ਦਾ ਗਠਨ ਕੀਤਾ ਗਿਆ ਸੀ। ਇਸ ਟੀਮ ਵਿੱਚ ਉਨ੍ਹਾਂ ਦੇ ਨਾਲ ਸੰਸਥਾ ਦੇ ਪ੍ਰਧਾਨ ਐਚ.ਐਸ. ਮਿਨਹਾਸ, ਸਕੱਤਰ ਆਰ.ਐਸ.ਭੱਟੀ, ਸ੍ਰੀ ਕ੍ਰਿਸ਼ਨ ਲਾਲ ਸ਼ਰਮਾ, ਬਾਕਰਪੁਰ ਦੇ ਸਰਪੰਚ ਅਜਾਇਬ ਸਿੰਘ, ਮੋਟੇ ਮਾਜਰਾ ਦੇ ਸਰਪੰਚ ਫਕੀਰ ਸਿੰਘ, ਪੰਚ ਹਰਬੰਸ ਸਿੰਘ, ਪੰਚ ਸੁਰਜਨ ਸਿੰਘ, ਬੈਂਕ ਮੈਨੇਜਰ ਲਖਬੀਰ ਸਿੰਘ ਅਤੇ ਪਵਨ ਕੁਮਾਰ ਸ਼ਾਮਿਲ ਸਨ। ਇਸ ਟੀਮ ਵਲੋਂ ਇਨ੍ਹਾਂ ਪ੍ਰਵਾਸੀ ਪੰਛੀਆਂ ਦੀ ਗਿਣਤੀ ਵੀ ਕੀਤੀ ਗਈ ਜੋ ਕਿ 3472 ਪਾਈ ਗਈ ਅਤੇ ਇਨ੍ਹਾਂ ਵਿੱਚ ਬਾਰ ਹੈਡ ਗੂਸ, ਨੋਰਥਨ ਸ਼ੋਵਲਰ, ਕੋਮਨ ਕੂਟ, ਕ੍ਰਿਸਟਡ ਗਰੇਬ, ਰੈਡ ਪੋਚਰਡ, ਗ੍ਰੇਟਰ ਵਾਇਟ ਫਰੋਨਟਲ ਗਿਸ, ਗ੍ਰੇਅ ਲੇਗ ਗਿਸ, ਪਿੰਨਟੇਲ ਡਕਸ ਅਤੇ ਹੋਰ ਪੰਛੀਆਂ ਦੀ ਪ੍ਰਜਾਤੀਆਂ ਸ਼ਾਮਿਲ ਸਨ। ਇਨ੍ਹਾਂ ਵਿਚੋਂ ਗਿਸ ਅਤੇ ਗੂਸ ਨਸਲ ਦੇ ਪੰਛੀ 23 ਹਜਾਰ ਫੁੱਟ ਦੀ ਉਚਾਈ ਤੇ 300 ਕਿਲੋਮੀਟਰ ਦੀ ਰਫਤਾਰ ਨਾਲ ਉਡਣ ਵਿੱਚ ਸਮਰਥ ਹੁੰਦੇ ਹਨ।

Leave a Reply

Your email address will not be published. Required fields are marked *