ਵਿਸ਼ਵ ਸਿਹਤ ਦਿਵਸ ਸਬੰਧੀ ਸੈਮੀਨਾਰ ਭਲਕੇ

ਐਸ ਏ ਐਸ ਨਗਰ, 5 ਅਪ੍ਰੈਲ (ਸ.ਬ.) ਵਿਸ਼ਵ ਸਿਹਤ ਦਿਵਸ ਮੌਕੇ 6 ਅਪ੍ਰੈਲ ਨੂੰ ਪ੍ਰਜਾ ਪਿਤਾ ਬ੍ਰਹਮਕੁਮਾਰੀ ਈਸਵੀਰੀ ਵਿਸਵ ਵਿਦਿਆਲਿਆ ਵਲੋਂ ਸੁੱਖ ਸ਼ਾਂਤੀ ਭਵਨ ਫੇਜ਼ 7 ਵਿਖੇ ਇਕ ਸਮਾਗਮ ਕਰਵਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਹਮਾਕੁਮਾਰੀ ਪ੍ਰੇਮ ਲਤਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਮੈਡੀਟੇਸ਼ਨ ਰਾਹੀਂ ਮਨ ਅਤੇ ਤਨ ਦਾ ਸਸਕਤੀਕਰਨ ਕਰਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ|
ਉਹਨਾਂ ਦੱਸਿਆ ਕਿ ਸਮਾਗਮ ਵਿੱਚ ਡਾ. ਮੀਨਾ ਹਰਜੀਤ ਕੌਰ ਨਿਰਦੇਸ਼ਕਾ ਪੰਜਾਬ ਰਾਜ ਸਿਹਤ ਸਿਸਟਮ ਨਿਗਮ ਮੁਹਾਲੀ ਅਤੇ ਡਾ. ਗੁਰਬੀਰ ਸਿੰਘ ਰੀਜਨਲ ਮੈਡੀਕਲ ਡਾਇਰੈਕਟਰ ਉਤਰ ਪੂਰਬ ਫੋਰਟੀਸ ਹਸਪਤਾਲ ਮੁਹਾਲੀ ਵਿਸ਼ੇਸ ਮਹਿਮਾਣ ਹੋਣਗੇ| ਰੋਪੜ ਰਾਜਯੋਗ ਕੇਂਦਰ ਦੀ ਇੰਚਾਰਜ ਬ੍ਰਹਮਾਕੁਮਾਰੀ ਰਮਾ ਮੁੱਖ ਬੁਲਾਰਾ ਹੋਣਗੇ|

Leave a Reply

Your email address will not be published. Required fields are marked *