ਵਿਸ਼ੇਸ਼ ਦਰਜੇ ਦੀ ਮੰਗ ਨੂੰ ਲੈ ਕੇ ਆਂਧਰਾ ਪ੍ਰਦੇਸ਼ ਬੰਦ, ਸੜਕ ਤੇ ਉੱਤਰੀ ਵਿਰੋਧੀ ਧਿਰ

ਵਿਸ਼ਾਖਾਪਟਨਮ, 16 ਅਪ੍ਰੈਲ (ਸ.ਬ.) ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਅੱਜ ਆਂਧਰਾ ਪ੍ਰਦੇਸ਼ ਪ੍ਰਤੇਕ ਹੋਡਾ ਸਾਧਨਾ ਕਮੇਟੀ ਨੇ ਬੰਦ ਦਾ ਐਲਾਨ ਕੀਤਾ ਹੈ| ਸਵੇਰ ਤੋਂ ਹੀ ਰਾਜ ਦੇ ਵੱਖ-ਵੱਖ ਇਲਾਕਿਆਂ ਵਿੱਚ ਪ੍ਰਦਰਸ਼ਨ ਅਤੇ ਵਿਸ਼ੇਸ਼ ਰਾਜ ਦੀ ਮੰਗ ਨੂੰ ਲੈ ਕੇ ਵਿਰੋਧ ਸ਼ੁਰੂ ਹੋ ਗਿਆ ਹੈ ਅਤੇ ਵਿਰੋਧੀ ਦਲ ਵੀ ਬੰਦ ਦਾ ਸਮਰਥਨ ਕਰ ਰਹੇ ਹਨ| ਵਿਸ਼ੇਸ਼ ਰਾਜ ਦੀ ਮੰਗ ਨਾਲ ਅੱਜ ਰਾਜ ਬੰਦ ਦਾ ਐਲਾਨ ਕਰਨ ਵਾਲੀ ਆਂਧਰਾ ਪ੍ਰਦੇਸ਼ ਪ੍ਰਤੇਕ ਹੋਡਾ ਸਾਧਨਾ ਕਮੇਟੀ ਨਾਲ ਜੁੜੇ ਲੋਕ ਸੜਕਾਂ ਤੇ ਉਤਰੇ| ਵਿਰੋਧੀ ਦਲ ਵਾਈ. ਐਸ. ਆਰ. ਕਾਂਗਰਸ, ਕਾਂਗਰਸ ਅਤੇ ਲੈਫਟ ਵੀ ਇਸ ਬੰਦ ਦਾ ਸਮਰਥਨ ਕਰ ਰਹੇ ਹਨ| ਇਸ ਤੋਂ ਪਹਿਲਾਂ ਵੀ ਆਪਣੀ ਮੰਗ ਨੂੰ ਲੈ ਕੇ ਤੇਲੁਗੂ ਦੇਸ਼ਮ ਪਾਰਟੀ ਦੇ ਵਰਕਰ ਪੀ.ਐਮ. ਰਿਹਾਇਸ਼ ਦੇ ਸਾਹਮਣੇ ਵੀ ਪ੍ਰਦਰਸ਼ਨ ਕਰ ਚੁਕੇ ਹਨ| ਇਸੇ ਮੁੱਦੇ ਤੇ ਵਾਈ.ਐਸ.ਆਰ. ਕਾਂਗਰਸ ਪਾਰਟੀ ਦੇ 5 ਸੰਸਦ ਮੈਂਬਰ ਲੋਕ ਸਭਾ ਤੋਂ ਅਸਤੀਫਾ ਵੀ ਦੇ ਚੁਕੇ ਹਨ|
ਜ਼ਿਕਰਯੋਗ ਹੈ ਕਿ ਵਾਈ. ਐਸ. ਆਰ. ਕਾਂਗਰਸ ਅਤੇ ਟੀ.ਡੀ.ਪੀ. ਦੋਵੇਂ ਪਾਰਟੀਆਂ ਲੰਬੇ ਸਮੇਂ ਤੋਂ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤੇ ਜਾਣ ਦੀ ਮੰਗ ਕਰ ਰਹੀਆਂ ਹਨ| ਕੇਂਦਰ ਸਰਕਾਰ ਵਿੱਚ ਭਾਜਪਾ ਦੀ ਸਹਿਯੋਗੀ ਰਹੀ ਟੀ.ਡੀ.ਪੀ. ਇਸ ਮੁੱਦੇ ਤੇ ਹੁਣ ਗਠਜੋੜ ਵੀ ਤੋੜ ਚੁਕੀ ਹੈ| ਆਂਧਰਾ ਪ੍ਰਦੇਸ਼ ਬੰਦ ਕਾਰਨ ਕਰਨਾਟਕ ਟਰਾਂਸਪੋਰਟ ਦੀਆਂ ਬੱਸਾਂ ਸਿਰਫ ਆਂਧਰਾ ਪ੍ਰਦੇਸ਼ ਸੀਮਾ ਤੱਕ ਹੀ ਜਾਣਗੀਆਂ| ਰਾਜ ਵਿੱਚ ਚੌਕਸੀ ਪੁਲੀਸ ਫੋਰਸ ਵੀ ਤਾਇਨਾਤ ਕਰ ਦਿੱਤੀ ਗਈ ਹੈ|

Leave a Reply

Your email address will not be published. Required fields are marked *