ਵਿਸ਼ੇਸ਼ ਮੇਲੇ ਕਰਕੇ 3 ਮਹੀਨਿਆਂ ਲਈ ਟੋਲ ਪਲਾਜ਼ੇ ਬੰਦ

ਲਖਨਊ, 30 ਨਵੰਬਰ (ਸ.ਬ.) ਉੱਤਰ ਪ੍ਰਦੇਸ਼ ਦੇ ਪਰਿਆਗਰਾਜ ਵਿੱਚ 2019 ਦੇ ਕੁੰਭ ਮੇਲੇ ਦੌਰਾਨ ਟੋਲ ਪਲਾਜ਼ਿਆਂ ਨੂੰ ਟੈਕਸ ਨਾ ਵਸੂਲਣ ਦੇ ਹੁਕਮ ਦਿੱਤੇ ਹਨ| ਇਸ ਦਾ ਮਤਲਬ ਕੁੰਭ ਮੇਲੇ ਦੌਰਾਨ 50 ਕਿਲੋਮੀਟਰ ਦੇ ਦਾਇਰੇ ਵਿੱਚ ਕੌਮੀ ਸ਼ਾਹਰਾਹ ਤੇ ਪੈਂਦੇ ਟੋਲ ਪਲਾਜ਼ਿਆਂ ਤੋਂ ਮੁਫ਼ਤ ਵਿੱਚ ਆਇਆ-ਜਾਇਆ ਜਾ ਸਕੇਗਾ| ਰਿਪੋਰਟ ਮੁਤਾਬਕ ਇਹ ਹੁਕਮ 15 ਦਸੰਬਰ, 2018 ਤੋਂ 15 ਮਾਰਚ 2019, ਤਕ ਲਾਗੂ ਰਹਿਣਗੇ|
ਕੁੰਭ ਅਗਲੇ ਸਾਲ 15 ਜਨਵਰੀ ਤੋਂ ਸ਼ੁਰੂ ਹੋਵੇਗਾ ਤੇ ਚਾਰ ਮਾਰਚ 2019 ਤਕ ਚੱਲੇਗਾ| ਉੱਤਰ ਪ੍ਰਦੇਸ਼ ਦਾ ਇਸ ਕੌਮੀ ਸ਼ਾਹਰਾਹ ਉਪਰ ਗੁਆਂਢੀ ਸੂਬੇ ਮੱਧ ਪ੍ਰਦੇਸ਼ ਵਿੱਚ ਵੀ ਛੋਟ ਦਿੱਤੀ ਜਾਵੇਗੀ|

Leave a Reply

Your email address will not be published. Required fields are marked *