ਵਿਸ਼ਵ ਅਬਾਦੀ ਦਿਵਸ ਮੌਕੇ ਪਿੰਡ ਮਾਣਕਪੁਰ ਸ਼ਰੀਫ ਵਿੱਚ ਪਰਿਵਾਰ ਨਿਯੋਜਨ ਦੇ ਸਾਧਨਾ ਬਾਰੇ ਜਾਗਰੂਕ ਕੀਤਾ


ਐਸ.ਏ.ਐਸ. ਨਗਰ, 10 ਜੁਲਾਈ (ਸ.ਬ.) ਵਿਸ਼ਵ ਅਬਾਦੀ ਦਿਵਸ ਮੌਕੇ ਪਿੰਡ ਮਾਣਕਪੁਰ ਸ਼ਰੀਫ ਡੀ ਕੇ ਭੱਠੇ ਤੇ ਪਰਿਵਾਰ ਨਿਯੋਜਨ ਦੇ ਸਾਧਨਾ ਬਾਰੇ ਜਾਗਰੂਕ ਕੀਤਾ ਗਿਆ| ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਡਾ.ਦਿਲਬਾਗ ਸਿੰਘ ਸੀਨੀਅਰ ਮੈਡੀਕਲ ਅਫਸਰ ਪ੍ਰਾਈਮਰੀ ਹੈਲਥ ਸੈਂਟਰ ਬੂਥਗੜ੍ਹ ਨੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿੱਚ ਵੱਧ ਰਹੀ ਅਬਾਦੀ ਦੇਸ਼ ਦੀ ਤਰੱਕੀ ਨੂੰ ਖਾ ਰਹੀ ਹੈ| ਇਸ ਲਈ ਸਮਾਜਿਕ ਵਿਕਾਸ ਵਿੱਚ ਆ ਰਹੀਆਂ ਔਕੜਾਂ ਨੂੰ ਮੁੱਖ ਰੱਖਦਿਆਂ ਅਬਾਦੀ ਤੇ ਰੋਕ ਲਗਾਉਣਾ ਜਰੂਰੀ ਹੈ| ਉਹਨਾਂ ਪੰਜਾਬ ਸਰਕਾਰ ਵੱਲੋਂ ਫੈਮਿਲੀ ਪਲਾਨਿੰਗ ਦੇ ਤਰੀਕਿਆਂ ਬਾਰੇ ਬੋਲਦਿਆਂ ਵੱਖ-ਵੱਖ ਸਾਧਨਾਂ ਜਿਵੇਂ ਨਸਬੰਦੀ, ਨਲਬੰਦੀ, ਨਿਰੋਧ, ਕਾਪਰ-ਟੀ, ਗਰਭ ਨਿਰੋਧਕ ਗੋਲੀਆਂ, ਅੰਤਰਾ ਟੀਕੇ ਬਾਰੇ ਜਾਣਕਾਰੀ ਦਿੱਤੀ|
ਉਹਨਾਂ ਦੱਸਿਆ ਕਿ ਫੈਮਿਲੀ ਪਲਾਨਿੰਗ ਦੇ ਗਰਭ ਰੋਕੂ ਟੀਕਾ ਅੰਤਰਾ ਜਿਲ੍ਹਾ ਪੱਧਰ ਤੇ ਜਨਾਨਾ ਮਾਹਿਰ ਡਾਕਟਰ ਦੀ ਦੇਖ ਰੇਖ ਵਿੱਚ ਮੁਫਤ ਲਗਾਇਆ ਜਾ ਰਿਹਾ ਹੈ ਜਿਸ ਨਾਲ ਤਿੰਨ ਮਹੀਨੇ ਵਿੱਚ ਇੱਕ ਟੀਕਾ ਲਗਵਾਉਣ ਤੇ ਗਰਭ ਧਾਰਨ ਕਰਨ ਤੋਂ ਬਚਿਆ ਜਾ ਸਕਦਾ ਹੈ| ਇਸ ਮੌਕੇ ਭੱਠੇ ਦੀ ਲੇਬਰ ਅਤੇ ਸਿਹਤ ਵਿਭਾਗ ਦੇ ਗੁਰਤੇਜ ਸਿੰਘ ਐਸ.ਆਈ, ਵਿਕਰਮ ਕੁਮਾਰ ਬੀ.ਈ.ਈ, ਅਨੂਪ੍ਰੀਤ ਸਿੰਘ, ਮਨਪ੍ਰੀਤ ਕੌਰ ਵਰਕਰ, ਮਨਜੀਤ ਕੌਰ ਆਸ਼ਾ ਤੋਂ ਇਲਾਵਾ ਪਿੰਡ ਦੇ ਪਤਵੰਤੇ ਹਾਜਰ ਸਨ|

Leave a Reply

Your email address will not be published. Required fields are marked *