ਵਿਸਾਖੀ ਸਬੰਧੀ ਕਵੀ ਦਰਬਾਰ ਕਰਵਾਇਆ

ਐਸ ਏ ਐਸ ਨਗਰ, 21 ਅਪ੍ਰੈਲ (ਸ.ਬ.) ਸਾਹਿਤ ਵਿਗਿਆਨ ਕੇਂਦਰ ਦੀ ਇੱਕਤਰਤਾ ਮੌਕੇ ਵਿਸਾਖੀ ਸਬੰਧੀ ਕਵੀ ਦਰਬਾਰ ਕਰਵਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਂਦਰ ਦੇ ਜਨਰਲ ਸਕੱਤਰ ਗੁਰਦਰਸ਼ਨ ਸਿੰਘ ਮਾਵੀ ਨੇ ਦੱਸਿਆ ਕਿ ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸਿਰੀ ਰਾਮ ਅਰਸ, ਡਾ. ਸੁਰਿੰਦਰ ਗਿਲ, ਖੁਸ਼ਹਾਲ ਸਿੰਘ ਨਾਗਾ ਬੈਠੇ ਸਨ|
ਇਸ ਮੌਕੇ ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਨੇ ਵਿਸਾਖੀ ਦੇ ਤਿਉਹਾਰ ਦੀ ਜਾਣਕਾਰੀ ਦਿੱਤੀ| ਇਸ ਮੌਕੇ ਪਾਲ ਸਿੰਘ ਪਾਲ, ਬਹਾਦਰ ਸਿੰਘ ਗੋਸਲ, ਰਜਿੰਦਰ ਰੇਨੂੰ, ਕਸ਼ਮੀਰ ਕੌਰ ਸੰਧੂ, ਰਜਿੰਦਰ ਸਿੰਘ ਧੀਮਾਨ, ਰਮਨ ਸੰਧੂ, ਸੁਰਿੰਦਰ ਭੋਗਲ, ਬਾਬੂ ਰਾਮ ਦੀਵਾਣਾ, ਦਰਸ਼ਨ ਤਿਉਣਾ, ਤੇਜਾ ਸਿੰਘ ਥੂਹਾ, ਗੁਰਚਰਨ ਸਿੰਘ ਬੋਪਾਰਾਏ, ਸਵਰਨ ਸਿੰਘ ਨੇ ਕਵਿਤਾ ਅਤੇ ਗੀਤ ਪੇਸ਼ ਕੀਤੇ|

Leave a Reply

Your email address will not be published. Required fields are marked *