ਵਿੰਨੀ ਮਹਾਜਨ ਬਣੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਕਰਨ ਅਵਤਾਰ ਸਿੰਘ ਦੀ ਛੁੱਟੀ

ਪਤੀ ਪਤਨੀ ਦੇ ਹੱਥ ਪੰਜਾਬ ਦੀ ਕਮਾਨ, ਡੀ. ਜੀ. ਪੀ. ਦਿਨਕਰ ਗੁਪਤਾ ਦੀ ਪਤਨੀ ਹੈ ਵਿੰਨੀ ਮਹਾਜਨ
ਚੰਡੀਗੜ੍ਹ, 26 ਜੂਨ (ਸ.ਬ.) ਪੰਜਾਬ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਵਿਵਾਦਾਂ ਦੇ ਕੇਂਦਰ ਵਿੱਚ ਰਹੇ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਨੂੰ ਲਾਂਭੇ ਕਰਦਿਆਂ ਸੀਨੀਅਰ ਆਈ ਏ ਐਸ ਅਧਿਕਾਰੀ ਵਿਨੀ ਮਹਾਜਨ ਨੂੰ ਸੂਬੇ ਦਾ ਨਵਾਂ ਮੁੱਖ ਸਕੱਤਰ ਬਣਾ ਦਿੱਤਾ ਗਿਆ ਹੈ| ਕਰਨ ਅਵਤਾਰ ਸਿੰਘ ਨੂੰ ਵਿਨੀ ਮਹਾਜਨ ਦੀ ਥਾਂ ਗਵਰਨੈਂਸ ਰਿਫ਼ਰਾਮਜ਼ ਅਤੇ ਪਬਲਿਕ ਗ੍ਰਿਵੀਐੈਂਸ ਦਾ ਸਪੈਸ਼ਲ ਮੁੱਖ ਸਕੱਤਰ ਬਣਾਇਆ ਗਿਆ ਹੈ|
ਇੱਥੇ ਜਿਕਰਯੋਗ ਹੈ ਕਿ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਦੀ ਪਤਨੀ ਹੈ ਅਤੇ ਉਹਨਾਂ ਨੂੰ ਮੁੱਖ ਸਕੱਤਰ ਬਣਾਏ ਜਾਣ ਤੋਂ ਬਾਅਦ ਹੁਣ ਸੂਬੇ ਦੀ ਪੂਰੀ ਪੁਲੀਸ ਅਤੇ ਪ੍ਰਸ਼ਾਸ਼ਨਿਕ ਕਮਾਨ ਪਤੀ ਪਤਨੀ ਦੇ ਹੱਥ ਵਿੱਚ ਆ ਗਈ ਹੈ| 
ਸਾਬਕਾ ਮੁੱਂਖ ਸਕੱਤਰ ਕਰਨ ਅਵਤਾਰ ਸਿੰਘ, ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਚਾਹਲ ਸਮੇਤ ਹੋਰਨਾਂ ਮੰਤਰੀਆਂ ਨਾਲ ਮਤਭੇਦਾਂ ਦੇ ਕਾਰਨ ਵਿਵਾਦਾਂ ਦੇ ਘੇਰੇ ਵਿੱਚ ਆ ਗਏ ਸਨ ਅਤੇ ਹੁਣ ਉਹਨਾਂ ਨੂੰ ਇੱਕ ਪਾਸੇ ਕਰ ਦਿੱਤਾ ਗਿਆ ਹੈ| 

Leave a Reply

Your email address will not be published. Required fields are marked *