ਵਿੱਤ ਮੰਤਰੀ ਅਰੁਣ ਜੇਤਲੀ ਸਿਹਤ ਜਾਂਚ ਲਈ ਅਮਰੀਕਾ ਰਵਾਨਾ

ਨਵੀਂ ਦਿੱਲੀ, 15 ਜਨਵਰੀ (ਸ.ਬ.) ਵਿੱਤ ਮੰਤਰੀ ਅਰੁਣ ਜੇਤਲੀ ਗੁਰਦੇ ਸਬੰਧੀ ਬੀਮਾਰੀ ਦੀ ਜਾਂਚ ਲਈ ਅਚਾਨਕ ਅਮਰੀਕਾ ਰਵਾਨਾ ਹੋ ਗਏ ਹਨ| ਜ਼ਿਕਰਯੋਗ ਹੈ ਕਿ 14 ਮਈ 2018 ਨੂੰ ਜੇਤਲੀ ਦਾ ਗੁਰਦਾ ਟਰਾਂਸਪਲਾਂਟ ਹੋਇਆ ਸੀ| ਪਿਛਲੇ 9 ਮਹੀਨਿਆਂ ਤੋਂ ਉਨ੍ਹਾਂ ਨੇ ਕੋਈ ਵਿਦੇਸ਼ ਯਾਤਰਾ ਨਹੀਂ ਕੀਤੀ ਹੈ| ਉਨ੍ਹਾਂ ਨੂੰ ਪਿਛਲੇ ਸਾਲ ਅਪ੍ਰੈਲ ਵਿਚ ਏਮਜ਼ ਵਿਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਹ ਡਾਇਲਸਿਸ ਤੇ ਸਨ ਅਤੇ ਬਾਅਦ ਵਿਚ ਉਨ੍ਹਾਂ ਦਾ ਗੁਰਦਾ ਟਰਾਂਸਪਲਾਂਟ ਹੋਇਆ ਸੀ|
ਜੇਤਲੀ ਦੀ ਗੈਰ-ਹਾਜ਼ਰੀ ਵਿਚ ਵਿੱਤ ਮੰਤਰਾਲੇ ਦੀ ਜ਼ਿੰਮੇਵਾਰੀ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਸੌਂਪੀ ਗਈ ਸੀ| ਜੇਤਲੀ 23 ਅਗਸਤ 2018 ਨੂੰ ਵਾਪਸ ਵਿੱਤ ਮੰਤਰਾਲਾ ਸੰਭਾਲਣ ਪਹੁੰਚੇ ਸਨ| ਉਨ੍ਹਾਂ ਨੇ ਪਿਛਲੇ ਸਾਲ ਅਪ੍ਰੈਲ ਵਿਚ 10ਵੇਂ ਭਾਰਤ-ਬ੍ਰਿਟੇਨ ਆਰਥਿਕ ਅਤੇ ਵਿੱਤੀ ਗੱਲਬਾਤ ਲਈ ਲੰਡਨ ਜਾਣਾ ਸੀ ਪਰ ਆਪਣੀ ਗੁਰਦੇ ਦੀ ਬੀਮਾਰੀ ਕਾਰਨ ਉਨ੍ਹਾਂ ਨੂੰ ਇਹ ਯਾਤਰਾ ਰੱਦ ਕਰਨੀ ਪਈ ਸੀ| ਜੇਤਲੀ ਨੂੰ 1 ਫਰਵਰੀ 2019 ਨੂੰ ਆਪਣਾ 6ਵਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੀਡਰਸ਼ਿਪ ਵਾਲੀ ਰਾਜ ਸਰਕਾਰ ਦਾ ਆਖਰੀ ਬਜਟ ਪੇਸ਼ ਕਰਨਾ ਹੈ| ਇਸ ਵਾਰ ਦਾ ਬਜਟ ਅੰਤਰਿਮ ਬਜਟ ਹੋਵੇਗਾ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦਾ ਬਜਟ ਭਾਸ਼ਣ ਆਮ ਬਜਟ ਵਰਗਾ ਹੀ ਹੋਵੇਗਾ

Leave a Reply

Your email address will not be published. Required fields are marked *