ਵਿੱਤ ਮੰਤਰੀ ਜੇਟਲੀ ਵੱਲੋਂ 2017-18 ਦਾ 21,47,000 ਕਰੋੜ ਰੁਪਏ ਦਾ ਬਜਟ ਪੇਸ਼ ਮੱਧ ਵਰਗ ਨੂੰ ਰਾਹਤ, ਆਮਦਨ ਕਰ ਦੀ ਦਰ ਘਟਾਈ

ਐਸ. ਏ. ਐਸ. ਨਗਰ, 1 ਫਰਵਰੀ (ਸ.ਬ.)  ਵਿੱਤ ਮੰਤਰੀ ਸ੍ਰੀ ਅਰੁਣ                      ਜੇਤਲੀ ਵਲੋਂ ਅੱਜ ਐਨ.ਡੀ.ਏ. ਸਰਕਾਰ ਦਾ ਤੀਜਾ ਆਮ ਬਜਟ ਪੇਸ਼ ਕੀਤਾ| ਇਸ ਵਾਰ ਰੇਲ ਬਜਟ ਵੀ ਆਮ ਬਜਟ ਦਾ ਹੀ ਹਿੱਸਾ ਹੈ| ਬਜਟ ਵਿੱਚ ਵਿੱਤ ਮੰਤਰੀ ਵਲੋਂ 2017 -18 ਲਈ ਕੁਲ 21,47000 ਕਰੋੜ  ਰੁਪਏ ਦੇ ਖਰਚੇ ਦਾ ਬਜਟ ਪੇਸ਼ ਕੀਤਾ ਗਿਆ ਹੈ| ਇਸ ਵਿੱਚ ਰਖਿਆ ਖੇਤਰ ਲਈ 86,484 ਕਰੋੜ ਰੁਪਏ ਦੇ ਪੂੰਜੀ ਖਰਚ ਤੋਂ ਇਲਾਵਾ ਕੁਲ 2,74,114 ਕਰੋੜ ਰੁਪਏ ਰੱਖੇ ਗਏ ਹਨ| ਇਸ ਵਿੱਚ ਪੈਨਸ਼ਨ ਦਾ ਖਰਚ ਸ਼ਾਮਿਲ ਨਹੀਂ ਹੈ| ਬਜਟ ਵਿੱਚ ਰਾਜਕੌਸ਼ੀ ਘਾਟਾ ਜੀ. ਡੀ. ਪੀ ਦਾ 3.2 ਫੀਸਦੀ ਅਤੇ ਸਾਲ 2018-19 ਵਿੱਚ 3 ਫੀਸਦੀ ਰੱਖਣ ਦਾ ਟੀਚਾ ਮਿਥਿਆ ਗਿਆ ਹੈ|
ਬਜਟ ਵਿੱਚ ਹਾਈਵੇ ਦੀ ਉਸਾਰੀ ਲਈ 64 ਹਜਾਰ ਕਰੋੜ ਰੁਪਏ ਦਾ ਪ੍ਰਬੰਧ ਕਰਨ, ਭਾਰਤ ਨੈਟ ਯੋਜਨਾ ਲਈ 10 ਹਜਾਰ ਕਰੋੜ ਰੁਪਏ ਰੱਖਣ ਦੇ ਨਾਲ ਨਾਲ ਫਾਰਮ ਇਨਵੈਸਟਮੈਂਟ ਪ੍ਰੋਸਾਸ਼ਨ ਬੋਰਡ (ਐ. ਆਈ. ਪੀ. ਬੀ.) ਨੂੰ ਖਤਮ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ| ਬਜਟ ਵਿੱਚ ਪੇਂਡੂ  ਖੇਤਰਾਂ ਲਈ 2017-18 ਵਿੱਚ 187223 ਰੁਪਏ ਦਾ ਪ੍ਰਬੰਧ ਕਰਨ,               ਖੇਤੀ ਕਿਸਾਨੀ ਲਈ 10 ਲੱਖ ਕਰੋੜ ਰੁਪਏ ਦੇ ਖੇਤੀ ਕਰਜਿਆਂ ਦੇ ਟੀਚੇ, 3500 ਕਿਲੋਮੀਟਰ ਨਵੀਆਂ ਲਾਈਨਾਂ ਵਿਛਾਉਣ, 2019 ਤਕ ਸਾਰੀਆਂ ਟ੍ਰੈਕਾਂ ਵਿੱਚ ਬਾਇਓ ਟਾਇਲਟ ਬਣਾਉਣ ਅਤੇ ਨੌਜਵਾਨਾਂ ਲਈ 1,30000 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ|
ਬਜਟ ਵਿੱਚ ਮੱਧ ਵਰਗੀ ਲੋਕਾਂ ਨੂੰ ਰਾਹਤ ਦਿੰਦਿਆਂ ਆਮਦਨ ਕਰ ਦੀ ਦਰ ਨੂੰ ਘੱਟ ਕੀਤਾ ਗਿਆ ਹੈ| 2.5 ਤੋਂ 5 ਲੱਖ ਦੀ ਆਮਦਨ ਤਕ 5 ਫੀਸਦੀ ਟੈਕਸ ਲੱਗੇ ਹਨ| 50 ਲੱਖ ਸਟਾਰਟ ਅਪ ਲਈ ਕੰਪਨੀਆਂ ਨੂੰ ਸੱਤ ਸਾਲ ਤਕ ਟੈਕਸ ਛੂਟ ਅਤੇ ਘਰਾਂ ਵਿੱਚ ਕੈਪਿਟਲ ਗੇਨ ਟੈਕਸ ਦੀ ਟੈਕਸ ਸੀਮਾ ਨੂੰ 3 ਸਾਲ ਤੋਂ ਘਟਾ ਕੇ 2 ਸਾਲ ਕੀਤਾ ਗਿਆ ਹੈ|
ਬਜਟ ਵਿੱਚ 3 ਲੱਖ ਤੋਂ ਵੱਧ ਦੇ ਨਕਦ ਲੈਣ ਦੇਣ ਤੇ ਰੋਕ ਲਗਾਉਣ ਦੀ ਗੱਲ ਕੀਤੀ ਗਈ ਹੈ| ਸਿਆਸੀ ਪਾਰਟੀਆਂ ਨੂੰ ਹੁਣ 2000 ਤੋਂ ਵੱਧ ਦੀ ਰਕਮ ਦੇ ਚੰਦੇ ਦਾ ਹਿਸਾਬ ਦੇਣਾ ਪਾਏਗਾ| 2000 ਤੋਂ ਵੱਧ ਦੀ ਰਕਮ ਚੈਕ ਜਾਂ ਡਿਜੀਟਲ ਤਰੀਕੇ ਨਾਲ ਲੈਣੀ ਪਵੇਗੀ|
ਵਿੱਤ ਮੰਤਰੀ ਨੇ ਬਜਟ ਵਿੱਚ ਕਿਫਾJਤੀ ਘਰਾਂ ਦੀ ਉਸਾਰੀ ਨੂੰ ਇਨਟ੍ਰਾਸਟ੍ਰਕਚਰ  ਦਾ ਕਰਜਾ ਦੇਣ ਦਾ ਐਲਾਨ ਕੀਤਾ| ਸਰਕਾਰ ਦੇ ਇਸ ਐਲਾਨ ਨਾਲ ਡਿਵੈਲਪਰਾਂ ਨੂੰ ਲਾਭ ਹੋਵੇਗਾ| ਵਿੱਤ ਮੰਤਰੀ ਨੇ  ਦੱਸਿਆ ਕਿ ਨੋਟ ਬੰਦੀ ਦੇ ਨਾਲ ਨਿੱਜੀ ਇਨਕਮ ਟੈਕਸ ਵਿੱਚ 34.8 ਫੀਸਦੀ ਵਾਧਾ ਹੋਇਆ| ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਭਗੌੜਿਆ ਦੀ ਜਾਇਦਾਦ ਜਬਤ ਕਰਨ ਲਈ ਕਾਨੂੰਨ ਵਿੱਚ ਤਬਦੀਲੀ ਕੀਤੀ ਜਾਵੇਗੀ| ਬਜੁਰਗਾਂ ਲਈ ਜੀਵਨ ਬੀਮਾ ਦੀ ਨਵੀਂ ਪੈਸ਼ਨ ਸਕੀਮ ਆਏਗੀ| ਗੁਜਰਾਤ ਅਤੇ ਝਾਰਖੰਡ ਵਿੱਚ ਨਵੇਂ ਏਮਜ ਬਣਾਉਣ ਦਾ ਵੀ ਐਲਾਨ ਕੀਤਾ ਗਿਆ ਹੈ| ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਐਸ. ਡੀ. ਏ ਸਰਕਾਰ ਦੇ ਕਾਰਜਕਾਲ ਵਿੱਚ ਮਹਿੰਗਾਹੀ ਦਰ ਘੱਟ ਹੋਈ ਹੈ ਅਤੇ 2017 ਵਿੱਚ ਵਿਕਾਸ ਦਰ               ਵਧੇਗੀ|

Leave a Reply

Your email address will not be published. Required fields are marked *