ਵੀਜਾ ਲਈ ਪੁਲੀਸ ਕਲੀਰਐਂਸ ਸਮੇਤ ਸਾਂਝ ਕੇਂਦਰਾਂ ਦੀਆਂ 14 ਸੇਵਾਵਾਂ ਹੁਣ ਸੇਵਾਂ ਕੇਂਦਰਾਂ ਵਿੱਚ ਵੀ ਮਿਲਣਗੀਆਂ : ਡੀ.ਸ

ਐਸ.ਏ.ਐਸ. ਨਗਰ, 5 ਅਕਤੂਬਰ (ਸ.ਬ.) ਸਰਕਾਰ ਵੱਲੋਂ ਸਾਂਝ ਕੇਂਦਰਾਂ ਦੀਆਂ 5 ਮਹੱਤਵਪੂਰਨ ਸੇਵਾਵਾਂ ਨੂੰ  ਸੇਵਾਂ ਕੇਂਦਰਾਂ ਨਾਲ ਅਟੈਚ ਕਰਨ ਤੋਂ ਬਾਅਦ ਹੁਣ 14 ਹੋਰ ਸੇਵਾਵਾਂ ਨੂੰ ਸੇਵਾ ਕੇਂਦਰਾਂ ਨਾਲ ਜੋੜ ਦਿੱਤਾ ਗਿਆ ਹੈ| 
ਇਸ ਸੰਬਧੀ ਜਾਣਕਾਰੀ ਦਿੰਦਿਆਂ  ਡਿਪਟੀ ਕਮਿਸ਼ਨਰ ਸ਼੍ਰੀ ਗਰੀਸ਼ ਦਿਆਲਨ ਨੇ ਦੱਸਿਆ ਕਿ ਤੁਰੰਤ ਪ੍ਰਭਾਵ ਤੋਂ ਸੇਵਾ ਕੇਂਦਰਾਂ ਵਿੱਚ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਇਨ੍ਹਾਂ               ਸੇਵਾਵਾਂ ਵਿੱਚ ਸ਼ਿਕਾਇਤ ਦੀ ਜਾਣਕਾਰੀ, ਸ਼ਿਕਾਇਤ ਤੇ ਕੀਤੀ ਗਈ ਕਾਰਵਾਈ ਦੀ ਜਾਣਕਾਰੀ, ਐਫ.ਆਈ.ਆਰ. ਜਾਂ ਡੀ.ਡੀ.ਆਰ. ਦੀ ਕਾਪੀ, ਸੜਕ ਦੁਰਘਟਨਾ ਦੇ ਮਾਮਲਿਆਂ ਵਿੱਚ ਅਨਟਰੇਸ ਰਿਪੋਰਟ ਦੀ ਕਾਪੀ, ਵਾਹਨ ਚੋਰੀ ਦੇ ਮਾਮਲਿਆ ਵਿੱਚ ਅਨਟਰੇਸ ਰਿਪੋਰਟ ਦੀ ਕਾਪੀ, ਚੋਰੀ ਦੇ ਮਾਮਲਿਆ ਵਿੱਚ ਅਨਟਰੇਸ ਦੀ ਰਿਪੋਰਟ ਦੀ ਕਾਪੀ, ਲਾਊਂਡ ਸਪੀਕਰਾਂ ਦੀ ਐਨ. ਓ. ਸੀ.,                      ਮੇਲਿਆਂ/ਪ੍ਰਦਸ਼ਨੀਆਂ, ਖੇਡ ਸਮਾਗਮਾਂ ਲਈ ਐਨ.ਓ.ਸੀ., ਵਾਹਨਾਂ ਲਈ ਐਨ.ਓ.ਸੀ., ਵੀਜਾ ਲਈ ਪੁਲੀਸ ਕਲੀਰਐਂਸ, ਕਰੈਕਟਰ ਵੈਰੀਫੀਕੇਸ਼ਨ, ਕਿਰਾਏਦਾਰ ਦੀ ਵੈਰੀਫੀਕੇਸ਼ਨ, ਮੁਲਾਜ਼ਮ ਦੀ ਵੈਰੀਫੀਕੇਸ਼ਨ ਅਤੇ              ਘਰੇਲੂ ਸਹਾਇਕ ਜਾਂ ਨੌਕਰ ਦੀ ਵੈਰੀਫੀਕੇਸ਼ਨ ਸੇਵਾਵਾਂ ਸ਼ਾਮਿਲ ਹਨ| ਸੇਵਾਂ ਕੇਂਦਰਾਂ ਰਾਹੀਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਇਹ ਸਾਰੀਆਂ ਵਾਧੂ ਸੇਵਾਵਾਂ ਪੰਜਾਬ ਗ੍ਰਹਿ ਮਾਮਲੇ ਵਿਭਾਗ ਨਾਲ ਸਬੰਧਤ ਹਨ|
ਸ਼੍ਰੀ ਦਿਆਲਨ ਨੇ ਕਿਹਾ ਕਿ ਕੋਵਿਡ 19 ਦੇ ਚੱਲਦਿਆਂ ਇਨ੍ਹਾਂ  ਸੇਵਾਵਾਂ ਨੂੰ ਸੇਵਾ ਕੇਂਦਰਾਂ ਰਾਹੀਂ ਪ੍ਰਦਾਨ ਕਰਨ ਨਾਲ ਸਾਂਝ ਕੇਂਦਰਾਂ ਵਿੱਚ ਭੀੜ ਘਟੇਗੀ ਅਤੇ ਲੋਕਾਂ ਨੂੰ ਖੱਜਲ ਖੁਆਰੀ ਤੋਂ ਰਾਹਤ                 ਮਿਲੇਗੀ| ਉਹਨਾਂ ਸਪੱਸ਼ਟ ਕੀਤਾ ਕਿ ਸੇਵਾ ਕੇਂਦਰਾ ਵਿਚੋਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਇਹ 14 ਸੇਵਾਵਾਂ ਸਾਂਝ ਕੇਂਦਰਾਂ ਤੋਂ ਵੀ ਮਿਲਦੀਆਂ ਰਹਿਣਗੀਆਂ|
ਜ਼ਿਕਰਯੋਗ ਹੈ ਕਿ ਕੁਝ ਹਫਤੇ ਪਹਿਲਾਂ ਸਾਂਝ ਕੇਂਦਰਾਂ ਦੀਆਂ 5 ਮਹੱਤਵਪੂਰਨ ਸੇਵਾਵਾਂ ਜਿਨ੍ਹਾਂ ਵਿੱਚ ਪਾਸਪੋਰਟ, ਮੋਬਾਈਲ ਜਾਂ ਹੋਰ ਕਿਸੇ ਸਮਾਨ ਦੇ ਗੁੰਮ ਹੋ ਜਾਣ ਦੀ ਰਿਪੋਰਟ, ਅਸਲਾ ਲਾਇਸੈਂਸ ਰੱਦ ਕਰਨ ਅਤੇ ਰੇਹੜੀਆਂ ਵਾਲਿਆਂ ਦੀ               ਰਜਿਸਟ੍ਰੇਸ਼ਨ ਦੀ ਸਹੂਲੀਅਤ ਸ਼ਾਮਿਲ ਹਨ ਨੂੰ ਵੀ ਸਾਂਝ ਕੇਂਦਰਾਂ ਤੋਂ ਇਲਾਵਾ ਸੇਵਾ ਕੇਂਦਰਾਂ ਵਿੱਚ ਮੁਹੱਈਆ ਕਰਵਾਉਣਾ ਸ਼ੁਰੂ ਕੀਤਾ ਗਿਆ|

Leave a Reply

Your email address will not be published. Required fields are marked *